ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਮਾਲਵਾ ਜੋਨ ਵੱਲੋਂ ਕਰਵਾਇਆ ਗਿਆ ਸਾਹਿਤਕ ਸਮਾਗਮ
ਕੈਨੇਡੀਅਨ ਸਾਹਿਤਕਾਰ ਰਮਿੰਦਰ ਰੰਮੀ ਦੀ ਪੁਸਤਕ “ਇਸ਼ਕ ਖੁਦਾ ਦਾ ਸੋਹਣਾ ਮੰਦਰ” ਅਤੇ ਕਰਤਾਰ ਸਿੰਘ ਔਲਖ ਦੀ “ਰਾਈ ਦੇ ਪਹਾੜ ਦਾ ਸੱਚ ਭਾਗ-1” ਕੀਤੀ ਗਈ ਲੋਕ ਅਰਪਣ
ਫਰੀਦਕੋਟ, 18 ਅਪ੍ਰੈਲ ( ਪਰਵਿੰਦਰ ਸਿੰਘ ਕੰਧਾਰੀ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਜੀ ਅਤੇ ਭਾਰਤ ਦੇ ਪ੍ਰਧਾਨ ਸਾਹਿਕਾਰ, ਉੱਘੇ ਸਮਾਜ ਸੇਵੀ ਅਤੇ ਨਾਮੀ ਉਦਯੋਗਪਤੀ ਸਤਬੀਰ ਸਿੰਘ ਸਿਰਫ ਦੇ ਸਹਿਯੋਗ ਨਾਲ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਕਾਈ ਮਾਲਵਾ ਜੋਨ ਵੱਲੋਂ ਸਥਾਨਕ ਕਸਬੇ ਵਿੱਚ ਸਥਿਤ ਨਾਮਵਰ ਵਿੱਦਿਅਕ ਸੰਸਥਾ ਭਾਈ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਚ ਮੁੱਖ ਮਹਿਮਾਨ ਦੇ ਤੌਰ ਤੇ ਬਾਘਾਪੁਰਾਣਾ ਬਲਾਕ ਸੰਮਤੀ ਦੀ ਚੇਅਰਪਰਸਨ ਬੀਬੀ ਸਰਬਜੀਤ ਕੌਰ,ਸਰਪੰਚ ਨਿਰਵੈਰ ਸਿੰਘ,ਸਾਹਿਤ ਸਭਾ ਬਾਘਾਪੁਰਾਣਾ ਅਤੇ ਦਿਹਾਤੀ ਪ੍ਰੈੱਸ ਕਲੱਬ ਬਾਘਾਪੁਰਾਣਾ ਦੇ ਪ੍ਰਧਾਨ ਡਾ: ਸਾਧੂ ਰਾਮ ਲੰਗੇਆਣਾ ਤੋਂ ਇਲਾਵਾ ਸਕੂਲ ਦਾ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ ਨੇ ਸ਼ਮੂਲੀਅਤ ਕੀਤੀ।ਸਮਾਗਮ ਦੀ ਸ਼ੁਰੂਆਤ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਮਾਲਵਾ ਜੋਨ ਦੇ ਪ੍ਰਧਾਨ ਰਾਜਵੀਰ ਸਿੰਘ ਸੰਧੂ ਨੇ ਆਏ ਹੋਏ ਮੁੱਖ ਮਹਿਮਾਨਾਂ, ਮਹਿਮਾਨਾਂ, ਸਾਹਿਤਕਾਰਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹੋਏ ਉਨਾਂ੍ਹ ਦਾ ਸਵਾਗਤ ਕੀਤਾ। ਉਪਰੰਤ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਗੀਤ ਪੇਸ਼ ਕੀਤਾ ਗਿਆ।ਇਸ ਮੌਕੇ ਤੇ ਕੈਨੇਡੀਅਨ ਸਾਹਿਤਕਾਰ ਸੰਸਾਰ ਪ੍ਰਸਿੱਧ ਕਵਿਤਰੀ (ਜੋ ਕਿ ਸਾਹਿਤਕ ਸਾਝਾਂ ਸੰਸਥਾਂ ਦੇ ਮੁੱਖ ਪ੍ਰਬੰਧਕ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਚੇਅਰਪਰਸਨ ਵੀ ਹਨ) ਉਨਾ੍ਹ ਦੀ ਪੁਸਤਕ “ਇਸ਼ਕ ਖੁਦਾ ਦਾ ਸੋਹਣਾ ਮੰਦਰ” ਅਤੇ ਕੈਨੇਡੀਅਨ ਉੱਘੇ ਸਾਹਿਤਕਾਰ ਕਰਤਾਰ ਸਿੰਘ ਔਲਖ ਦੀ ਪੁਸਤਕ “ਰਾਈ ਦੇ ਪਹਾੜ ਦਾ ਸੱਚ ਭਾਗ-1” ਨੂੰ ਮੁੱਖ ਮਹਿਮਾਨਾਂ ਵੱਲੋਂ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਤੇ ਸਾਹਿਤਕਾਰ ਸਾਧੂ ਰਾਮ ਲੰਗੇਆਣਾ ਨੇ ਦੋਹਾਂ ਲੇਖਕਾਂ ਦੀਆਂ ਪੁਸਤਕਾਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਦਰਸ਼ਕਾਂ ਨੂੰ ਕਿਹਾ ਕਿ ਦੋਨੋ ਲੇਖਕਾਂ ਦੀਆਂ ਪੁਸਤਕਾਂ ਬਹੁਤ ਹੀ ਵਧੀਆਂ ਪੜਨਯੋਗ ਦਸਤਾਵੇਜ ਹਨ ਸਾਨੂੰ ਸਾਰਿਆਂ ਨੂੰ ਇੰਨਾ੍ਹ ਨੂੰ ਜਰੂਰ ਪੜਨਾ ਚਾਹੀਦਾ ਹੈ।ਮੁੱਖ ਮਹਿਮਾਨਾਂ ਚੇਅਰਪਰਸਨ ਬੀਬੀ ਸਰਬਜੀਤ ਕੌਰ ਅਤੇ ਸਕੂਲ ਦੇ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ ਨੇ ਦੋਨੋਂ ਪ੍ਰਵਾਸੀ ਲੇਖਕਾਂ ਨੂੰ ਕਿਤਾਬਾਂ ਲੋਕ ਅਰਪਣ ਹੋਣ ‘ਤੇ ਮੁਬਾਰਕਾਂ ਦਿੱਤੀਆਂ।ਇਸ ਮੌਕੇ ਤੇ ਹਾਜਰ ਸਾਹਿਤਕਾਰਾਂ ਅਤੇ ਸਕੂਲੀ ਬੱਚਿਆਂ ਵੱਲੋਂ ਕਵਿਤਾਵਾਂ, ਗੀਤ, ਗਜਲਾਂ, ਕਵਿਸ਼ਰੀਆਂ ਪੇਸ਼ ਕੀਤੀਆਂ ਗਈਆਂ।ਪ੍ਰੋਗਰਾਮ ਦੇ ਅਖੀਰ ਵਿੱਚ ਸਰਪੰਚ ਨਿਰਵੈਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਫਲਤਾ ਵਾਸਤੇ ਸਕੂਲ ਦੇ ਪ੍ਰਿੰਸੀਪਲ ਤਜਿੰਦਰ ਕੌਰ ਗਿੱਲ ਅਤੇ ਸਮੁੱਚੇ ਸਟਾਫ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।ਸਕੂਲ ਵੱਲੋਂ ਸਮਾਗਮ ਵਿੱਚ ਹਾਜਰ ਹੋਏ ਸਾਹਿਤਕਾਰਾਂ ਅਤੇ ਮਹਿਮਾਨਾਂ ਵਾਸਤੇ ਬਹੁਤ ਹੀ ਸ਼ਾਨਦਾਰ ਚਾਹ-ਪਾਣੀ, ਸਨੈਕਰ ਆਦਿ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਭੁਪਿੰਦਰ ਕੌਰ, ਲੈਕਚਰਾਰ ਵੀਰਪਾਲ ਕੌਰ, ਜਸਵੀਰ ਕੌਰ, ਅੰਗਰੇਜ ਕੌਰ, ਲੈਕਚਰਾਰ ਰਵੀ ਕਾਂਤ ਆਦਿ ਤੋਂ ਇਲਾਵਾ ਹੋਰ ਵੀਸਾਹਿਤਕਾਰ ਅਤੇ ਸਾਹਿ ਪ੍ਰੇਮੀ ਹਾਜਰ ਸਨ।
Click to Follow Babushahi Facebook page →