ਸਵ: ਬੀਐਲਓ ਪ੍ਰਦੀਪ ਕੁਮਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਅਤੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ- ਸਾਂਝਾ ਅਧਿਆਪਕ ਮੋਰਚਾ ਪੰਜਾਬ
ਜਸਵਿੰਦਰ ਸਿੰਘ ਸਮਾਣਾ ਤੇ ਕ੍ਰਿਸ਼ਨ ਕੁਮਾਰ ਦੁੱਗਾਂ ਦੀ ਅਗਵਾਈ ਹੇਠ ਵਫ਼ਦ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਜੀ ਨੂੰ ਮਿਲਿਆ
ਗੁਰਪ੍ਰੀਤ ਸਿੰਘ ਜਖਵਾਲੀ
ਦੇਵੀਗੜ੍ਹ 10 ਅਪ੍ਰੈਲ 2026:-
ਪ੍ਰਦੀਪ ਕੁਮਾਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ ਕੰਬੋਆਂ ਬਲਾਕ ਦੇਵੀਗੜ੍ਹ ਜ਼ਿਲ੍ਹਾ ਪਟਿਆਲਾ ਵਿਖੇ ਬਤੌਰ ਈਟੀਟੀ ਅਧਿਆਪਕ ਨਿਯੁਕਤ ਸਨ। ਉਹਨਾਂ ਕੋਲ ਬੀਐਲਓ ਦਾ ਵਾਧੂ ਕੰਮ ਵੀ ਸੀ। ਉਹ ਬੂਥ ਨੰਬਰ 92 ਹਲਕਾ ਸਨੌਰ ਵਿੱਚ ਬੀਐਲਓ ਸਨ। ਐਸ ਆਈ ਆਰ ਦੇ ਕੰਮ ਕਰਕੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਤੇ ਦਬਾਅ ਵਿੱਚ ਸਨ । ਚਾਰ ਅਪ੍ਰੈਲ ਨੂੰ ਉਹ ਐਸ ਆਈ ਆਰ ਹੀ ਆਰ ਦਾ ਫੀਲਡ ਵਿੱਚ ਕੰਮ ਕਰਕੇ ਆਪਣੇ ਘਰ ਆਨਲਾਈਨ ਕੰਮ ਲਈ ਪਰਤੇ ਤਾਂ ਤੁਰੰਤ ਐਸ ਆਈ ਆਰ ਦੇ ਦਬਾਅ ਤੇ ਮਾਨਸਿਕ ਪਰੇਸ਼ਾਨੀ ਕਰਕੇ ਉਹਨਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਇਸ ਸਬੰਧੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਪਟਿਆਲਾ ਤੋਂ ਜਸਵਿੰਦਰ ਸਿੰਘ ਸਮਾਣਾ ਤੇ ਕ੍ਰਿਸ਼ਨ ਕੁਮਾਰ ਦੁੱਗਾਂ ਸੰਗਰੂਰ ਦੀ ਅਗਵਾਈ ਹੇਠ ਵਫ਼ਦ ਅੱਜ ਸੰਸਦ ਮੈਂਬਰ ਧਰਮਵੀਰ ਗਾਂਧੀ ਜੀ ਨੂੰ ਮੰਗ ਪੱਤਰ ਸੌਂਪਦੇ ਹੋਏ ਜਸਵਿੰਦਰ ਸਿੰਘ ਸਮਾਣਾ ਵੱਲੋਂ ਅਪੀਲ ਕੀਤੀ ਗਈ ਕਿ ਪ੍ਰਦੀਪ ਕੁਮਾਰ ਨੂੰ ਨਿਯਮਾਂ ਮੁਤਾਬਕ ਬਣਦਾ ਇੱਕ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ। ਧਰਮਵੀਰ ਗਾਂਧੀ ਜੀ ਨੇ ਬੜੇ ਹੀ ਹਮਦਰਦੀ ਪੂਰਵਕ ਗੱਲਬਾਤ ਸੁਣੀ ਤੇ ਛੇਤੀ ਤੋਂ ਛੇਤੀ ਨਿਯਮਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਉਣ ਦਾ ਪੂਰਾ ਭਰੋਸਾ ਦਿੱਤਾ। ਉਹਨਾਂ ਵੱਲੋਂ ਛੇਤੀ ਹੀ ਇਸ ਸਬੰਧੀ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਇਸ ਸਬੰਧੀ ਲਿਖ ਕੇ ਭੇਜਿਆ ਜਾਵੇਗਾ। ਇਸ ਸਮੇਂ ਸਾਥੀ ਗੁਰਪ੍ਰੀਤ ਸਿੰਘ ਗੁਰੂ,ਹਰਪ੍ਰੀਤ ਸਿੰਘ ਉੱਪਲ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਸੰਦੀਪ ਕੁਮਾਰ ਰਾਜਪੁਰਾ, ਗੁਰਲਾਲ ਸਿੰਘ ਭਵਾਨੀਗੜ੍ਹ ,ਗੁਰਪ੍ਰੀਤ ਸਿੰਘ ਸਿੱਧੂ, ਪ੍ਰਭਾਤ ਵਰਮਾ, ਗੁਰਵਿੰਦਰ ਸਿੰਘ ਤਰਖਾਣ ਮਾਜਰਾ, ਅਸ਼ਵਨੀ ਬਾਂਸਲ, ਟਹਿਲਬੀਰ ਸਿੰਘ,ਸਰਬਜੀਤ ਸਿੰਘ ਰਾਜਪੁਰਾ,ਗੁਰਪ੍ਰੀਤ ਸਿੰਘ ਤੇਪਲਾ, ਅਮਿਤ ਕੁਮਾਰ ਰਾਜਪੁਰਾ, ਕਮਲਜੀਤ ਸਿੰਘ, ਸ਼ਮਸ਼ੇਰ ਸਿੰਘ, ਬਲਜੀਤ ਸਿੰਘ, ਹਰਬਲਾਸ ਸਿੰਘ, ਸਤਵੀਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਰਾਮ ਸਿੰਘ, ਲਖਵੀਰ ਸਿੰਘ ਸਾਥੀ ਮੌਜੂਦ ਰਹੇ।
Click to Follow Babushahi Facebook page →