ਗੁਰਦਾਸਪੁਰ ਵਾਸੀਆਂ ਲਈ ਵੱਡੀ ਖੁਸ਼ਖਬਰੀ-ਹੁਣ ਸਿਰਫ਼ 5100 ਰੁਪਏ ਵਿੱਚ ਬੁੱਕ ਹੋਵੇਗਾ ਕਮਿਊਨਿਟੀ ਹਾਲ- ਚੇਅਰਮੈਨ ਰਾਜੀਵ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ, 9 ਅਪ੍ਰੈਲ
ਭਗਵੰਤ ਮਾਨ ਸਰਕਾਰ ਦੀ ਮਦਦ ਨਾਲ, ਗੁਰਦਾਸਪੁਰ ਇੰਪਰੂਵਮੈਂਟ ਟਰਸਟ ਸਕੀਮ ਨੰਬਰ 7 ਗੁਰਦਾਸਪੁਰ ਵਿੱਚ ਦੇ ਵਿਕਾਸ ਦੇ ਨਾਲ-ਨਾਲ ਹੁਣ ਆਮ ਜਨਤਾ ਦੀ ਜੇਬ ਦਾ ਖਿਆਲ ਰੱਖਦੇ ਹੋਏ ਇੱਕ ਸ਼ਾਨਦਾਰ ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ।
ਰਾਜੀਵ ਸ਼ਰਮਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿੱਚ ਇੱਕ ਨਵਾਂ ਆਧੁਨਿਕ ਕਮਿਊਨਿਟੀ ਹਾਲ ਬਣਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਘੱਟ ਖਰਚੇ ਵਿੱਚ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ।
ਉਨ੍ਹਾਂ ਇਸ ਪ੍ਰੋਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਵਿੱਚ ਸਸਤੀ ਬੁਕਿੰਗ ਸ਼ਾਮਿਲ ਹੈ, ਜਿੱਥੇ ਨਿੱਜੀ ਪੈਲੇਸ ਜਾਂ ਹਾਲ ਹਜ਼ਾਰਾਂ-ਲੱਖਾਂ ਰੁਪਏ ਵਸੂਲਦੇ ਹਨ, ਉੱਥੇ ਹੀ ਇਸ ਸਰਕਾਰੀ ਹਾਲ ਦਾ ਕਿਰਾਇਆ ਸਿਰਫ਼ 5100 ਰੁਪਏ ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਨਾਲ ਗਰੀਬ ਵਰਗ ਨੂੰ ਵੱਡਾ ਲਾਭ ਮਿਲੇਗਾ। ਇਹ ਕਦਮ ਉਨ੍ਹਾਂ ਪਰਿਵਾਰਾਂ ਲਈ ਵਰਦਾਨ ਸਾਬਤ ਹੋਵੇਗਾ, ਜੋ ਆਪਣੇ ਬੱਚਿਆਂ ਦੇ ਵਿਆਹ ਜਾਂ ਹੋਰ ਖੁਸ਼ੀ ਦੇ ਪ੍ਰੋਗਰਾਮ ਘੱਟ ਬਜਟ ਵਿੱਚ ਵਧੀਆ ਜਗ੍ਹਾ 'ਤੇ ਕਰਨਾ ਚਾਹੁੰਦੇ ਹਨ।
ਉਨਾਂ ਅੱਗੇ ਕਿਹਾ ਕਿ ਇਸ ਨਾਲ ਸ਼ਹਿਰ ਦਾ ਵਿਕਾਸ ਨੂੰ ਹੋਰ ਰਫਤਾਰ ਮਿਲੇਗੀ। ਇਹ ਪ੍ਰੋਜੈਕਟ ਗੁਰਦਾਸਪੁਰ ਦੇ ਸਮਾਜਿਕ ਬੁਨਿਆਦੀ ਢਾਂਚੇ ਵਿੱਚ ਇੱਕ ਮਹੱਤਵਪੂਰਨ ਕੜੀ ਸਾਬਤ ਹੋਵੇਗਾ।
Click to Follow Babushahi Facebook page →