ਮੁਸਲਿਮ ਫਰੰਟ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਵੱਖ-ਵੱਖ ਸਿਆਸੀ ਧਿਰਾਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ
ਅਸ਼ੋਕ ਵਰਮਾ
ਮਾਨਸਾ, 6 ਅਪ੍ਰੈਲ 2026 :ਅੱਜ ਇੱਥੇ ਮੁਸਲਿਮ ਪੰਜਾਬ ( ਰਜਿ) ਦੇ ਮੁੱਖ ਦਦ਼਼ਤਰ ਤੇ ਸਟੇਟ ਬਾਡੀ ਦੀ ਮੀਟਿੰਗ ਸੂਬਾ ਚੇਅਰਮੈਨ ਡਾ.ਫਕੀਰ ਮੁਹੰਮਦ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਪਹਿਲੂਆਂ ਤੇ ਵਿਚਾਰ ਚਰਚਾ ਕੀਤੀ ਗਈ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਹਾਜੀ ਐਚ ਆਰ ਮੋਫਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਪਿਛਲੇ ਲੇਖੇ ਜੋਖੇ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਸਮੇਂ ਦੀ ਨਜਾਕਤ ਨੂੰ ਮੁੱਖ ਰਖਦੇ ਹੋਏ ਸੋਸ਼ਲ ਮੀਡੀਆ ਦਾ ਕੰਟਰੋਲ ਸਟੇਟ ਬਾਡੀ ਆਈਟੀ ਸੈਲ ਕੋਲ ਹੋਵੇਗਾ।ਹਰ ਜ਼ਿਲ੍ਹੇ ਵਿੱਚ ਕੇਵਲ ਇੱਕ ਹੀ ਵਟਸ ਐਪ ਗਰੁੱਪ ਹੋਵੇਗਾ ਜਿਸ ਦੇ ਐਡਮਿਨ ਕੇਵਲ ਸਟੇਟ ਆਈਟੀ ਸੈਲ ਇੰਚਾਰਜ ਸੰਬੰਧਿਤ ਜਿਲ੍ਹੇ ਦਾ ਪ੍ਰਧਾਨ ਤੇ ਸਕੱਤਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕਰਕੇ ਸਟੇਟ ਕਮੇਟੀ ਵੱਲੋਂ ਕੋਈ ਹੋਰ ਵਟਸਐਪ ਗਰੁੱਪ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਅਗਰ ਕੋਈ ਮੈਂਬਰ ਜਾਂ ਅਹੁਦੇਦਾਰ ਮੁਸਲਿਮ ਫ਼ਰੰਟ ਪੰਜਾਬ ਦੇ ਨਾਮ ਤੇ ਵੱਖਰਾ ਗਰੁੱਪ ਚਲਾਉਂਦਾ ਹੈ ਤਾਂ ਸਟੇਟ ਕਮੇਟੀ ਵੱਲੋਂ ਉਸਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਵੇਗੀ ਅਤੇ ਸੰਬੰਧਿਤ ਵਿਅਕਤੀ ਉੱਪਰ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ 2027 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਹਰ ਸਿਆਸੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪ੍ਰਧਾਨ ਨੂੰ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਮੁਸਕਲਾਂ ਨੂੰ ਹੱਲ ਕਰਾਉਣ ਲਈ ਇੱਕ ਮੰਗ ਪੱਤਰ ਦਿੱਤਾ ਜਾਵੇਗਾ।ਤਾਂ ਜੋ ਸਬੰਧਤ ਪਾਰਟੀਆਂ ਉਕਤ ਮੰਗਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਕਰ ਸਕਣ। ਯਾਦ ਰਹੇ ਕਿ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਮੁਸਲਮਾਨਾਂ ਦੇ ਸਮਾਜਿਕ ਆਰਥਿਕ ਤੇ ਧਰਮਿਕ ਮਾਮਲਿਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਜਗ੍ਹਾ ਨਹੀਂ ਦਿੱਤੀ। ਜਦੋਂ ਕਿ ਅਜੋਕੇ ਸਮੇਂ ਵਿੱਚ ਮੁਸਲਿਮ ਸਮਾਜ ਦੀ ਜਾਗਰੁਕ ਪੀੜ੍ਹੀ ਨੇ ਸਮੂਹ ਸਿਆਸੀ ਪਾਰਟੀਆਂ ਤੇ ਤ੍ਰਿਰਛੀ ਨਜ਼ਰ ਬਣਾਈ ਹੋਈ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਗੁਜ਼ਾਰਿਸ਼ ਕੀਤੀ ਗਈ ਕਿ ਮੁਸਲਮਾਨਾਂ ਨੂੰ ਕਬਰਸਤਾਨਾਂ ਦੀ ਵਲਗਣ ਵਿੱਚੋਂ ਕੱਢਦੇ ਹੋਏ ਕਬਰਸਤਾਨਾ ਦੀ ਚਾਰਦੀਵਾਰੀ ਲਈ ਇੱਕ ਫੰਡ ਕਾਇਮ ਕੀਤਾ ਜਾਵੇ ਅਤੇ ਇੱਕ ਮੁਸ਼ਤ ਸਮੁੱਚੇ ਪੰਜਾਬ ਦੇ ਕਬਰਸਤਾਨਾਂ ਦੀ ਚਾਰਦੀਵਾਰੀ ਕੀਤੀ ਜਾਵੇ। ਇਸ ਮੌਕੇ ਇਹ ਵੀ ਬੇਨਤੀ ਕੀਤੀ ਗਈ ਕਿ ਜਿਸ ਤਰ੍ਹਾਂ ਮੁਰੱਬਾ ਬੰਦੀ ਵੇਲੇ ਸਮੂਹ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ ਲਈ ਜ਼ਮੀਨ ਰਿਜਰਵ ਕੀਤੀ ਗਈ ਸੀ,ਪ੍ਰੰਤੂ ਮੁਸਲਿਮ ਭਾਈਚਾਰੇ ਨੂੰ ਇਸ ਹੱਕ ਤੋਂ ਬਾਂਝਾ ਰੱਖਿਆ ਗਿਆ ਸੀ। ਜਿਸ ਕਰਕੇ ਮੁਸਲਿਮ ਭਾਈਚਾਰੇ ਲਈ ਵੀ ਕਾਨੂੰਨੀ ਪ੍ਰਕਿਰਿਆ ਰਾਹੀਂ ਧਾਰਮਿਕ ਸਥਾਨ ਅਤੇ ਕਮਿਊਨਿਟੀ ਹਾਲ ਲਈ ਜਗ੍ਹਾ ਮੁਹਈਆ ਕੀਤੀ ਜਾਵੇ। ਇਸ ਮੌਕੇ ਪੰਜਾਬ ਵਕਫ਼ ਬੋਰਡ ਵੱਲੋਂ ਪੜ੍ਹਾਈ ਤੇ ਭਲਾਈ ਸਕੀਮਾਂ ਸਬੰਧੀ ਚਰਚਾ ਕਰਦਿਆਂ ਚੇਅਰਮੈਨ ਪੰਜਾਬ ਵਕਫ਼ ਬੋਰਡ ਨੂੰ ਅਪੀਲ ਕੀਤੀ ਗਈ ਕਿ ਲੰਬਿਤ ਪਈਆਂ ਨਵੀਆਂ ਵਿਧਵਾ ਪੈਨਸ਼ਨਾਂ ਜਾਰੀ ਕੀਤੀਆਂ ਜਾਣ। ਮਲੇਰਕੋਟਲਾ, ਗੋਬਿੰਦਗੜ੍ਹ, ਲਾਛੜੂ ਕਲਾਂ ਅਤੇ ਕਪੂਰਥਲਾ ਦੀ ਤਰਜ਼ ਤੇ ਬਾਕੀ ਜਿਲ੍ਹਿਆਂ ਵਿੱਚ ਵੀ ਵਿਦਿਅਕ ਅਦਾਰੇ ਖੋਲੇ ਜਾਣ ਤਾਂ ਜੋ ਬਾਕੀ ਜਿਲ੍ਹਿਆਂ ਦੇ ਬੱਚੇ ਵੀ ਦੀਨ ਤੇ ਦੁਨੀਆਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਸਵਾਰ ਸਕਣ।
ਇਸ ਮੌਕੇ ਪ੍ਰਵਾਸੀ ਭਾਈਚਾਰੇ ਨਾਲ ਸੱਭਿਆਚਾਰਕ ਸਾਂਝ ਪੈਦਾ ਕਰਨ ਅਤੇ ਪੰਜਾਬੀ ਸੱਭਿਆਚਾਰ ਅਨੁਸਾਰ ਇਕਸੁਰਤਾ ਤੇ ਤਾਲਮੇਲ ਪੈਦਾ ਕਰਨ ਤੇ ਵੀ ਵਿਚਾਰ ਚਰਚਾ ਕੀਤੀ ਅਤੇ ਪੰਜਾਬੀ ਭਾਸਾ ਨੂੰ ਪ੍ਰਫੁੱਲਤ ਕਰਨ ਲਈ ਯਤਨ ਜਾਰੀ ਰੱਖੇ ਜਾਣਗੇ, ਯਾਦ ਰਹੇ ਕਿ 2021ਮੁਸਲਿਮ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਵਿਸਾਖੀ ਮੇਲੇ ਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਠੰਡੇ ਤੇ ਮਿੱਠੇ ਪਾਣੀ ਦੀ ਛਬੀਲ ਲਾਉਣ ਦਾ ਫੈਸਲਾ ਕੀਤਾ ਗਿਆ। ਜਿਸ ਵਿੱਚ ਬਾਕੀ ਜਿਲਿਆਂ ਵਿੱਚੋਂ ਵੀ ਪਾਣੀ ਪਿਉਣ ਦੀ ਸੇਵਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਡਾਕਟਰ ਫਕੀਰ ਮੁਹੰਮਦ ਸੂਬਾ ਚੇਅਰਮੈਨ, ਸਟੇਟ ਜਨਰਲ ਸਕੱਤਰ ਕਰਮਦੀਨ ਖਾਨ ਸਟੇਟ ਕੇਸ਼ੀਅਰ ਨੂਰ ਮੁਹੰਮਦ ਲੰਡੇ, ਐਡਵੋਕੇਟ ਨਾਹਰ ਦੀਨ ਸੂਬਾ ਜਥੇਬੰਦਕਸਕੱਤਰ, ਦਰਸ਼ਨ ਖਾਨ ਸੂਬਾ ਪ੍ਰੈੱਸ ਸਕੱਤਰ, ਪੋ੍ ਡਾ. ਹਸਨ ਸਰਦਾਰ ਸਟੇਟ ਆਈ ਟੀ ਸੈਲ ਇੰਚਾਰਜ ਅਤੇ ਸਵਰਨ ਗੋਰੀਆ ਸਹਾਇਕ ਸਟੇਟ ਸਕੱਤਰ ਅਤੇ ਹਾਜੀ ਨਜੀਰ ਮੁਹੰਮਦ ਐਗਜੈਕਟਿਵ ਮੈਂਬਰ ਵੱਲੋਂ ਸਰਬ ਸੰਮਤੀ ਨਾਲ ਉਕਤ ਮਤੇ ਪਾਸ ਕੀਤੇ ਗਏ। ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਐਡਵੋਕੇਟ ਕਰਮਦੀਨ ਖਾਨ ਨੇ ਚਲਾਈ। ਇਸ ਮੌਕੇ ਸਟੇਟ ਕਮੇਟੀ ਅਤੇ ਜ਼ਿਲ੍ਹਾ ਕਮੇਟੀ ਮਾਨਸਾ ਨੇ ਜੌਹਰ ਦੀ ਨਮਾਜ਼ ਉੱਪਰ ਦੁਪਹਿਰ ਦਾ ਖਾਣਾ ਇਕੱਠਿਆ ਖਾਧਾ। ਇਸ ਮੌਕੇ ਸਮੁੱਚੀ ਜਿਲ੍ਹਾ ਕਮੇਟੀ, ਚੇਅਰਮੈਨ ਡਾਕਟਰ ਮਹਿਬੂਬ ਅਖਤਰ, ਜਿਲ੍ਹਾ ਪ੍ਰਧਾਨ ਸਿੰਗਾਰਾ ਖਾਨ,ਸ਼ਹਿਰੀ ਪ੍ਰਧਾਨ ਰਵੀ ਖਾਨ,ਜਿਲ੍ਹਾ ਸਹਾਇਕ ਕੈਸੀਅਰ ਅਜੈਬ ਖਾਨ, ਜਿਲ੍ਹਾ ਐਗਜੈਕਟਿਵ ਮੈਂਬਰ ਰਫੀਕ ਖਾਨ, ਜਗਸੀਰ ਖਾਨ,ਡਾ. ਅਕਬਰ ਟੋਨੀ, ਗੁਫਰਾਨ ਖਾਨ ਕੁਰੈਸੀ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ।
Click to Follow Babushahi Facebook page →