ਜੇ.ਈ ਪਤੀ ਦੀ ਬਾਰ-ਬਾਰ ਕਰੰਟ ਲੱਗਣ ਨਾਲ ਹੋਈ ਮੌਤ, ਪੁੱਤਰ ਨੂੰ ਮਿਲੀ ਨੌਕਰੀ ਤਾਂ ਉਸ ਦੀ ਵੀ ਹੋ ਗਈ ਮੌਤ ਤੇ ਫਿਰ ਛੋਟੇ ਪੁੱਤਰ ਦੀ ਵਹੁਟੀ ਵੀ ਚੱਲ ਵਸੀ
ਦੋ ਛੋਟੀਆਂ ਬੱਚਿਆਂ ਨੂੰ ਪਾਲ ਰਹੀ ਦਾਦੀ ਵੇਖੋ ਕੀ ਕਰ ਰਹੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ 23 ਮਾਰਚ
ਜ਼ਿੰਦਗੀ ਵਿੱਚ ਕੁਝ ਅਜਿਹੇ ਇਨਸਾਨ ਵੀ ਸਾਹਮਣੇ ਆਉਂਦੇ ਹਨ ਜਿਨਾਂ ਦੀ ਕਹਾਣੀ ਝਕਝੋਰ ਕੇ ਰੱਖ ਦਿੰਦੀ ਹੈ। ਅਜਿਹੀ ਔਰਤ ਹੈ ਧਾਰੀਵਾਲ ਦੇ ਲੁਧਿਆਣਾ ਮੁਹੱਲੇ ਦੀ ਰਹਿਨ ਵਾਲੀ ਨੀਰਜ ਸ਼ਰਮਾ , ਜਿਸਦੇ ਪਤੀ ਬਿਜਲੀ ਬੋਰਡ ਵਿੱਚ ਜੇ ਈ ਸੀ, ਚੰਗਾ ਭਲਾ ਪਰਿਵਾਰ ਚੱਲ ਰਿਹਾ ਸੀ ਕਿ ਪਤੀ ਪਰਮਜੀਤ ਕੁਮਾਰ ਨੂੰ ਬਾਰ-ਬਾਰ ਕਰੰਟ ਲੱਗਦਾ ਹੈ ਤੇ ਉਸ ਦਾ ਸਰੀਰ ਕਾਲਾ ਪੈ ਜਾਂਦਾ ਹੈ ਜਿਸ ਕਾਰਨ ਹੌਲੀ ਹੌਲੀ ਕਰਕੇ ਉਸਨੂੰ ਕੈਂਸਰ ਹੋ ਜਾਂਦਾ ਹੈ । ਔਰਤ ਕਾਫੀ ਉਪਰਾਲੇ ਕਰਕੇ ਉਸ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਪਰ 2013 ਵਿੱਚ ਪਤੀ ਦੀ ਮੌਤ ਹੋ ਜਾਂਦੀ ਹੈ। 2016 ਵਿੱਚ ਉਸਦੇ ਵੱਡੇ ਮੁੰਡੇ ਅਜੇ ਸ਼ਰਮਾਂ ਨੂੰ ਤਰਸ ਦੇ ਅਧਾਰ ਤੇ ਪਿਤਾ ਦੀ ਨੌਕਰੀ ਪਾਵਰਕੋਮ ਵਿੱਚ ਹੀ ਮਿਲ ਜਾਂਦੀ ਹੈ। ਹਾਲਾਤ ਫਿਰ ਤੋਂ ਕੁਝ ਠੀਕ ਹੋਣ ਲੱਗ ਪਏ ਸੀ ਕਿ ਦੋ ਸਾਲ ਬਾਅਦ ਹੀ ਉਸਦਾ ਵੱਡਾ ਬੇਟਾ ਵੀ ਲੀਵਰ ਅਤੇ ਕਿਡਨੀ ਦੀ ਬਿਮਾਰੀ ਨੂੰ ਲੈ ਕੇ ਮੰਜੇ ਤੇ ਪੈ ਗਿਆ ਤੇ ਤਿੰਨ ਸਾਲ ਇਲਾਜ ਕਰਾਉਂਣ ਦੇ ਬਾਵਜੂਦ 2021 ਵਿੱਚ ਉਸ ਦੀ ਵੀ ਮੌਤ ਹੋ ਗਈ । ਇੱਥੇ ਹੀ ਬੱਸ ਨਹੀਂ ਛੋਟਾ ਲੜਕਾ ਜੋ ਸ਼ਾਦੀਸ਼ੁਦਾ ਸੀ ਉਸ ਦੀ ਪਤਨੀ ਦੀ ਵੀ 2023 ਵਿੱਚ ਕਾਫੀ ਇਲਾਜ ਕਰਾਉਣ ਮਗਰੋਂ ਮੌਤ ਹੋ ਗਈ ਜੋ ਆਪਣੇ ਪਿੱਛੇ ਦੋ ਛੋਟੀਆਂ ਛੋਟੀਆਂ ਬੱਚਿਆਂ ਛੱਡ ਜਾਂਦੀ ਹੈ ਜਿਨਾਂ ਵਿੱਚੋਂ ਇੱਕ ਸਰੀਰਕ ਤੌਰ ਤੇ ਅਪਾਹਜ ਹੈ ਤੇ ਉਸਦੀ ਉਮਰ ਸੱਤ ਸਾਲ ਹੈ ਜਦਕਿ ਦੂਸਰੀ ਦੀ ਉਮਰ ਹੁਣ ਤਿੰਨ ਸਾਲ ਹੋ ਚੁੱਕੀ ਹੈ।
ਛੋਟਾ ਲੜਕਾ ਦਿਹਾੜੀਆਂ ਲਗਾ ਕੇ ਪਰਿਵਾਰ ਪਾਲ ਰਿਹਾ ਹੈ ਜਦਕਿ ਪਰਿਵਾਰਿਕ ਮੈਂਬਰਾਂ ਦੇ ਇਲਾਜ ਲਈ ਚੁੱਕੇ ਕਰਜ਼ੇ ਨੂੰ ਲੈ ਕੇ ਹੁਣ ਬੈਂਕ ਵੱਲੋਂ ਮਕਾਨ ਖਾਲੀ ਕਰਨ ਦੇ ਨੋਟਿਸ ਭੇਜੇ ਜਾ ਰਹੇ ਹਨ । ਦੂਜੇ ਪਾਸੇ ਔਰਤ ਨੇ ਪਰਿਵਾਰਿਕ ਮੈਂਬਰਾਂ ਦੇ ਇਲਾਹੀ ਦੌਰਾਨ ਹੀ ਪ੍ਰਾਈਵੇਟ ਤੌਰ ਤੇ ਵੀ 3 ਲੱਖ ਦੇ ਕਰੀਬ ਕਰਜ਼ਾ ਲਿਆ ਹੋਇਆ ਹੈ। ਛੋਟੇ ਲੜਕੇ ਦੀ ਤਰਸ ਦੇ ਆਧਾਰ ਤੇ ਪਾਵਰ ਕੌਮ ਵਿੱਚ ਨੌਕਰੀ ਲਗਾਉਣ ਦੀ ਅਰਜੀ ਦਿੱਤੀ ਹੋਈ ਹੈ ਪਰ ਸਾਲਾਂ ਧੱਕੇ ਖਾਣ ਦੇ ਬਾਵਜੂਦ ਉਸ ਨੂੰ ਹਜੇ ਤੱਕ ਨੌਕਰੀ ਨਹੀਂ ਮਿਲੀ । ਔਰਤ ਹੋਰ ਕੋਈ ਮਦਦ ਨਹੀਂ ਚਾਹੁੰਦੀ ਪਰ ਸਰਕਾਰ ਅੱਗੇ ਅਪੀਲ ਕਰਦੀ ਹੈ ਕਿ ਜਾਂ ਤਾਂ ਉਸਦੇ ਛੋਟੇ ਬੇਟੇ ਨੂੰ ਪਾਵਰ ਕੌਮ ਵਿੱਚ ਤਰਜ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਜਿਸ ਦੀਆਂ ਫਾਈਲਾਂ ਦਫਤਰਾਂ ਦੇ ਚੱਕਰ ਕੱਟ ਰਹੀਆਂ ਹਨ ਜਾਂ ਫਿਰ ਉਸਦੇ ਸਿਰ ਤੇ ਚੜਿਆ ਕਰਜਾ ਮਾਫ ਕਰ ਦਿੱਤਾ ਜਾਏ ਤਾਂ ਜੋ ਸੋਚ ਕੇ ਸੋਚ ਕੇ ਆ ਬੱਚਿਆਂ ਦੇ ਸਿਰ ਤੋਂ ਛੱਤ ਨਾ ਖੁੰਝ ਜਾਏ ।
Click to Follow Babushahi Facebook page →