ਪ੍ਰੋਫ਼ੈਸਰ ਜਸਵੰਤ ਕੌਰ ਮਣੀ ਦੀ ਯਾਦ ਵਿੱਚ ਲਾਏ ਕੈਂਪ ਦੌਰਾਨ 53 ਯੂਨਿਟ ਖ਼ੂਨਦਾਨ
ਅਸ਼ੋਕ ਵਰਮਾ
ਬਠਿੰਡਾ , 7 ਮਾਰਚ 2026 : ਬਠਿੰਡਾ ਜਿਲ੍ਹੇ ਦੇ ਬਲਾਕ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ’ਚ ਹਰ ਸਾਲ ਦੀ ਤਰ੍ਹਾਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਬਲਾਕ ਸੰਗਤ ਅਤੇ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਸਾਂਝੇ ਉਪਰਾਲੇ ਤਹਿਤ ਪਿੰਡ ਕੋਟਗੁਰੂ ਦੀ ਮਾਣਮੱਤੀ ਧੀ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਦੀ ਯਾਦ ਵਿੱਚ ਖ਼ੂਨਦਾਨ ਕੈਂਪ ਲਾਇਆ ਜਿਸ ਦੌਰਾਨ 53 ਯੂਨਿਟ ਖੂਨ ਇਕੱਤਰ ਕੀਤਾ ਗਿਆ। ਪ੍ਰੋਫ਼ੈਸਰ ਜਸਵੰਤ ਕੌਰ ਮਣੀ ਨੂੰ ਸ਼ਰਧਾਜਲੀ ਦੇ ਰੂਪ ਵਿੱਚ ਲਾਏ ਇਸ ਖ਼ੂਨਦਾਨ ਕੈਂਪ ਦੌਰਾਨ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੀ ਟੀਮ ਨੇ ਸਵੈ ਇੱਛੁਕ ਖੂਨਦਾਨੀਆਂ ਦਾ ਖ਼ੂਨ ਇਕੱਤਰ ਕੀਤਾ। ਇਸ ਖ਼ੂਨਦਾਨ ਕੈਂਪ ਦੇ ਉਦਘਾਟਨ ਦੀ ਰਸਮ ਸਮਾਜ ਸੇਵੀ ਫ਼ਤਹਿ ਸਿੰਘ ਬਾਦਲ ਅਤੇ ਬਾਬਾ ਚਰਨਜੀਤ ਸਿੰਘ ਨੇ ਨਿਭਾਈ ਜਦੋਂਕਿ ਹਲਕਾ ਇੰਚਾਰਜ ਬਠਿੰਡਾ ਦਿਹਾਤੀ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਨੇ ਵੀ ਹਾਜਰੀ ਭਰੀ।
ਹਲਕਾ ਇੰਚਾਰਜ ਨੇ ਇਸ ਮੌਕੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਖੂਨਦਾਨ ਨੂੰ ਸਭ ਤੋਂ ਉੱਤਮ ਦਾਨ ਕਰਾਰ ਦਿੱਤਾ ਜਿਸ ਸਦਕਾ ਕੀਮਤੀ ਜਿੰਦਗਆਂ ਬਚਾਈਆਂ ਜਾ ਸਕਦੀਆਂ ਹਨ। ਡਾਕਟਰ ਗੁਰਦੀਪ ਸਿੰਘ ਘੁੱਦਾ ਅਤੇ ਸਮਾਜ ਸੇਵੀ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਸਵੰਤ ਕੌਰ ਮਣੀ ਨੇ ਨਿੱਕੀ ਉਮਰੇ ਖੋਜ਼, ਅਧਿਐਨ ਅਤੇ ਸਿਰਜਣਾ ਦੇ ਖ਼ੇਤਰ ਵਿੱਚ ਵੱਡੀਆਂ ਮੱਲਾਂ ਮਾਰਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਮਾਜ ਪ੍ਰਤੀ ਯੋਗਦਾਨ ਨੂੰ ਦੇਖਦਿਆਂ ਹਰ ਸਾਲ ਖੂਨਦਾਨ ਕੈਂਪ ਲਾਉਣ ਦੀ ਸ਼ੁਰੂਆਤ ਕੀਤੀ ਸੀ ਜੋ ਲਗਾਤਾਰ ਜਾਰੀ ਰਹੀ। ਇਸ ਮੌਕੇ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਦੇ ਪਰਿਵਾਰ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇਕੇ ਹੌਂਸਲਾ ਅਫ਼ਜਾਈ ਕੀਤੀ ਗਈ।
ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸੰਗਤ ਨੇ ਅਵਤਾਰ ਸਿੰਘ ਗੋਗਾ ਨੂੰ ਸਨਮਾਨਿਤ ਕੀਤਾ । ਇਸ ਮੌਕੇ ਸਮੂਹ ਖੂਨਦਾਨੀ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤੇ ਗਏ । ਅੰਤ ’ਚ ਡਾਕਟਰ ਗੁਰਦੀਪ ਸਿੰਘ ਘੁੱਦਾ ਦੀ ਸਮੁੱਚੀ ਟੀਮ ਨੇ ਬਲੱਡ ਬੈਂਕ ਅਤੇ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਆਗੂਆਂ ਦਾ ਸਨਮਾਨ ਕੀਤਾ। ਕੈਂਪ ਨੂੰ ਸਫ਼ਲ ਬਣਾਉਣ ਲਈ ਸਮਾਜ ਸੇਵੀ ਸੁਖਤੇਜ ਸਿੰਘ ਧਾਲੀਵਾਲ, ਸੁਰਿੰਦਰ ਕੁਮਾਰ, ਸਾਬਕਾ ਪੰਚਾਇਤ ਮੈਂਬਰ ਅੰਗਰੇਜ ਸਿੰਘ ਵਿੱਕੀ, ਡਾ.ਬਲਵੰਤ ਸਿੰਘ, ਡਾ.ਗੁਰਮੇਲ ਸਿੰਘ ਕਾਲੜਾ , ਡਾ.ਨਿਰਮਲ ਸਿੰਘ ਫੱਲੜ, ਤਰਸੇਮ ਲਾਲ ਪਥਰਾਲਾ, ਬਲਜੀਤ ਸਿੰਘ ਕੁਲਾਰ ,ਮੱਖਣ ਰਾਮ,ਡਾ.ਕਰਨ ਸਿੰਘ ਜੰਗੀਰਾਣਾ,ਡਾ.ਕੰਵਲਦੀਪ ਸਿੰਘ ਬਾਂਡੀ,ਡਾ.ਗੁਰਸੇਵਕ ਸਿੰਘ,ਡਾ.ਮਨਦੀਪ ਸਿੰਘ ਅਤੇ ਡਾ.ਸੁਖਮੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।
Click to Follow Babushahi Facebook page →