ਰਾਸ਼ਟਰੀ ਟੀਕਾਕਰਣ ਹਫ਼ਤੇ ਦੌਰਾਨ ਲਗਾਏ ਗਏ ਟੀਕਾਕਰਣ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ 13 ਫਰਵਰੀ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਸ਼ਟਰੀ ਟੀਕਾਕਰਣ ਹਫ਼ਤੇ ਦੌਰਾਨ ਵੱਖ-ਵੱਖ ਜਗ੍ਹਾ ਤੇ 0 ਤੋਂ 5 ਸਾਲ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਟੀਕਾਕਰਨ ਸ਼ੈਸ਼ਨ ਲਗਾਏ ਗਏ। ਇਨ੍ਹਾਂ ਸ਼ੈਸ਼ਨ ਦਾ ਮੁੱਖ ਉਦੇਸ ਉਨ੍ਹਾਂ ਬੱਚੇ ਅਤੇ ਗਰਭਵਤੀ ਮਹਿਲਾ ਦਾ ਟੀਕਾਕਰਣ ਕਰਨਾ ਹੈ ਜੌ ਕਿਸੇ ਕਾਰਨ ਟੀਕਾਕਰਣ ਤੋਂ ਵਾਂਝੇ ਰਹਿ ਗਏ ਸਨ। ਇਸ ਮੁਹਿਮ ਦਾ ਉਦੇਸ਼ ਇਨਾਂ ਵਾਂਝੇ ਰਹਿ ਲਾਭਪਾਤਰੀਆਂ ਨੂੰ ਸਮੇਂ-ਸਿਰ ਸੁਰੱਖਿਅਤ ਅਤੇ ਮੁਫ਼ਤ ਟੀਕੇ ਉਪਲਬਧ ਕਰਵਾਉਣਾ ਹੈ, ਤਾਂ ਜੋ ਗੰਭੀਰ ਬਿਮਾਰੀਆਂ ਤੋਂ ਬਚਾਵ ਹੋ ਸਕੇ ਅਤੇ ਸਿਹਤਮੰਦ ਭਵਿੱਖ ਸੁਨਿਸ਼ਚਿਤ ਹੋਵੇ।
ਜਿਲਾ ਟੀਕਾਕਰਣ ਅਫ਼ਸਰ ਡਾਕਟਰ ਮਮਤਾ ਨੇ ਦੱਸਿਆ ਕਿ ਟੀਕਾਕਰਨ ਬੱਚਿਆਂ ਲਈ ਸਭ ਤੋਂ ਵੱਡੀ ਸੁਰੱਖਿਆ ਹੈ। ਉਨ੍ਹਾਂ ਦੱਸਿਆ ਕਿ ਟੀਕਿਆਂ ਨਾਲ ਖਸਰਾ, ਰੁਬੇਲਾ, ਡਿਫਥੀਰੀਆ, ਟੈਟਨਸ, ਨਿਮੋਨੀਆ,ਪੋਲੀਓ, ਅੰਧਰਾਤਾ, ਟੀ.ਬੀ. ਅਤੇ ਕਾਲੀ ਖਾਂਸੀ ਵਰਗੀਆਂ ਬਿਮਾਰੀਆਂ ਤੋਂ ਬਚਾਵ ਹੁੰਦਾ ਹੈ। ਇਸ ਲਈ ਜਰੂਰੀ ਹੈ ਕਿ ਹਰੇਕ ਬੱਚੇ ਅਤੇ ਗਰਭਵਤੀ ਮਾਂ ਦਾ ਟੀਕਾਕਰਣ ਕਰਵਾਇਆ ਜਾਵੇ। ਉਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਕਾਰਡ ਹਮੇਸ਼ਾਂ ਆਪਣੇ ਨਾਲ ਰੱਖਣ, ਅਤੇ ਕਿਸੇ ਵੀ ਟੀਕੇ ਦੀ ਤਾਰੀਖ ਨਾ ਛੱਡਣ, ਕਿਉਂਕਿ ਅਧੂਰਾ ਟੀਕਾਕਰਨ ਬੱਚੇ ਦੀ ਸੁਰੱਖਿਆ ਘਟਾ ਦਿੰਦਾ ਹੈ। ਖੰਘ, ਬੁਖਾਰ ਜਾਂ ਸਾਹ ਦੀ ਤਕਲੀਫ਼ ਹੋਣ 'ਤੇ ਤੁਰੰਤ ਨਜ਼ਦੀਕੀ ਆਯੁਸ਼ਮਾਨ ਆਰੋਗਿਆ ਕੇਂਦਰ 'ਤੇ ਸੰਪਰਕ ਕਰਨ ਦੀ ਅਪੀਲ ਵੀ ਕੀਤੀ।