ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਸਰਕਲ ਸੰਗਰੂਰ ਦੀ ਮੀਟਿੰਗ
ਬਰਨਾਲਾ, 28 ਜਨਵਰੀ : ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਸਰਕਲ ਸੰਗਰੂਰ ਦੀ ਮੀਟਿੰਗ ਸੂਬਾ ਸੰਪਾਦਕ ਬਿੰਦਰ ਸਿੰਘ ਜਿੰਦ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਮੰਡਲ ਬਰਨਾਲਾ ਵਿੱਚ ਫੀਲਡ ਅਤੇ ਦਫ਼ਤਰਾਂ ਵਿੱਚ ਸੇਵਾਵਾਂ ਦੇ ਰਹੇ ਆਊਟਸੋਰਸ ਮੁਲਾਜ਼ਮਾਂ ਦੀਆਂ 4 ਮੰਗਾਂ ਤੇ ਐਕਸੀਅਨ ਸ੍ਰੀ ਚਮਕ ਸਿੰਗਲਾ ਨਾਲ ਵਿਚਾਰ ਚਰਚਾ ਹੋਈ। ਨਵੇਂ ਕਿਰਤ ਰੇਟਾਂ ਅਨੁਸਾਰ ਕੁਟੇਸਨਾਂ ਪਾਸ ਕਰਨ ਅਤੇ 01/09/2025 ਤੋਂ ਨਵੇਂ ਕਿਰਤ ਰੇਟਾਂ ਅਨੁਸਾਰ ਬਣਦਾ ਬਕਾਇਆ ਦੇਣ, ਡਾਟਾ ਐਂਟਰੀ ਉਪਰੇਟਰਾਂ ਨੂੰ ਤਜਰਬੇ ਅਨੁਸਾਰ ਤਨਖਾਹਾਂ ਦੇਣ, ਵਾਟਰ ਟੈਸਟਿੰਗ ਬੋਤਲਾਂ ਮੁਹੱਈਆ ਕਰਵਾਉਣ, ਆਊਟਸੋਰਸ ਮੁਲਾਜ਼ਮਾਂ ਨੂੰ ਮੋਬਾਈਲ ਭੱਤਾ ਦੇਣ ਜਹੀਆਂ ਮੰਗਾਂ ਤੇ ਵਿਸਥਾਰ ਪੂਰਵਕ ਹਵਾਲਿਆਂ ਤਹਿਤ ਚਰਚਾ ਹੋਈ।
ਜਿਸ ਸਬੰਧੀ ਮੌਜੂਦਾ ਅਧਿਕਾਰੀ ਵੱਲੋਂ ਜੱਥੇਬੰਦਕ ਸਾਥੀਆਂ ਨੂੰ ਵਧੀਆ ਢੰਗ ਨਾਲ ਸੁਣਿਆ ਗਿਆ ਅਤੇ ਜਲਦ ਹੀ ਮੰਗਾਂ ਦਾ ਨਿਪਟਾਰਾ ਕਰਨ ਦਾ ਪੂਰਾ ਵਿਸ਼ਵਾਸ ਦਵਾਇਆ। ਇਸ ਮੀਟਿੰਗ ਐਸ.ਡੀ.ਓ ਮਹਿਲਕਲਾਂ ਸ੍ਰੀ ਕੁਲਦੀਪ ਸਿੰਘ ਜੋਗਾ, ਮਨਿਸਟੀਰੀਅਲ ਯੂਨੀਅਨ ਤੋਂ ਸੀਨੀਅਰ ਸ੍ਰੀ ਤਰਸੇਮ ਲਾਲ ਭੱਠਲ, ਸੀਨੀਅਰ ਸਹਾਇਕ ਰਮਨਪ੍ਰੀਤ ਕੌਰ, ਸਟੈਨੋਟਾਪਿਸਟ ਸੁਖਦੀਪ ਕੌਰ ਅਤੇ ਬਾਕੀ ਜੱਥੇਬੰਦਕ ਸਾਥੀ ਗੁਰਜੰਟ ਸਿੰਘ ਸੁਖਪੁਰਾ, ਗੁਰਮੀਤ ਸਿੰਘ ਮੌੜ, ਸਿਤਾਰ ਖਾਂ ਭੂਰੇ, ਗੁਰਮੀਤ ਸਿੰਘ ਪੰਡੋਰੀ ਸ਼ਾਮਿਲ ਹੋਏ।