ਜਸਵਿੰਦਰ ਭੱਲਾ ਦੀ ਮਾਤਾ ਸਤਵੰਤ ਕੌਰ ਦਾ ਦਿਹਾਂਤ, ਅੰਤਮ ਸਸਕਾਰ ਅੱਜ 28 ਜਨਵਰੀ ਨੂੰ
ਰਵੀ ਜੱਖੂ
ਮੋਹਾਲੀ, 28 ਜਨਵਰੀ 2026 : ਜਸਵਿੰਦਰ ਭੱਲਾ ਦੀ ਮੌਤ ਨੂੰ ਹਜੇ ਪੰਜ ਮਹੀਨੇ ਦੇ ਕਰੀਬ ਹੋਏ ਹਨ ਉਦੋਂ ਤੋਂ ਹੀ ਮਾਤਾ ਜੀ ਗੁਮ ਸੁਮ ਰਹਿਣ ਲੱਗ ਪਏ ਸੀ ਕਿਉਂਕਿ ਜਸਵਿੰਦਰ ਭੱਲੇ ਨਾਲ ਮਾਤਾ ਜੀ ਦਾ ਬਹੁਤ ਹੀ ਜਿਆਦਾ ਪਿਆਰ ਸੀ ਚਾਹੇ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਸ਼ੂਟਿੰਗ ਤੇ ਹੁੰਦੇ ਸਨ ਜਾਂ ਕਿਸੇ ਪ੍ਰੋਗਰਾਮ ਤੇ ਹੁੰਦੇ ਸਨ ਤਾਂ ਬਕਾਇਦਾ ਉਹ ਪਹਿਲਾਂ ਆਪਣੀ ਮਾਤਾ ਜੀ ਨਾਲ ਗੱਲਬਾਤ ਜਰੂਰ ਕਰਦੇ ਸਨ ਅਤੇ ਜਦੋਂ ਉਹ ਕਿਸੇ ਪ੍ਰੋਗਰਾਮ ਤੂੰ ਵਾਪਸ ਆਉਂਦੇ ਤਾਂ ਸਭ ਤੋਂ ਪਹਿਲਾਂ ਆਪਣੀ ਮਾਤਾ ਦੇ ਹੀ ਗਲੇ ਲੱਗ ਪਿਆਰ ਕਰਦੇ ਸਨ ।
ਉਹੀ ਵੱਡਾ ਕਾਰਨ ਹੈ ਕਿ ਮਾਤਾ ਜੀ ਨੂੰ ਐਡਾ ਵੱਡਾ ਦੁੱਖ ਸਹਿਣ ਨਹੀਂ ਹੋਇਆ ਅਤੇ ਉਹ ਆਪਣੇ ਪੁੱਤ ਨੂੰ ਯਾਦ ਕਰਦਿਆਂ ਇਸ ਫਾਨੀ ਦੁਨੀਆ ਨੂੰ ਵੀ ਅਲਵਿਦਾ ਕਹਿ ਗਏ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਹੀ ਡਿੱਗ ਪਿਆ ਹਾਂਜੀ ਇੱਕ ਪਤੀ ਅਤੇ ਬੱਚਿਆਂ ਦੇ ਪਿਤਾ ਦੇ ਜਾਣ ਦਾ ਦੁੱਖ ਪਰਿਵਾਰ ਤੋਂ ਨਹੀਂ ਭੁੱਲਿਆ ਗਿਆ ਸੀ ਕਿ ਇਹ ਦੂਜਾ ਦੁੱਖ ਅੱਜ ਮਾਤਾ ਸਤਵੰਤ ਕੌਰ ਦਾ ਤੁਰ ਜਾਣਾ ਨਾਲ ਪਰਿਵਾਰ ਖੇਰੂ ਖੇਰੂ ਹੋ ਗਿਆ। ਅੰਤਿਮ ਸਸਕਾਰ ਅੱਜ ਬਲੋਂਗੀ ਵਿੱਚ ਕੀਤਾ ਜਾਵੇਗਾ।