ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਡੋਰਾਂ ਦੇ ਬਚਾਅ ਲਈ ਸਕੂਟਰ ਮੋਟਰਸਾਈਕਲਾਂ ਤੇ ਸੇਫਟੀ ਰਿੰਗ ਲਗਾਏ ਗਏ
ਮਨਪ੍ਰੀਤ ਸਿੰਘ
ਰੂਪਨਗਰ 22 ਜਨਵਰੀ
ਅੱਜ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਹੋਪ ਫਾਊਂਡੇਸ਼ਨ ਦੇ ਸਹਿਯੋਗ ਨਾਲ ਬਸੰਤ ਪੰਚਮੀ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰੂਪਨਗਰ ਦੇ ਬੇਲਾ ਚੌਂਕ ਵਿੱਖੇ ਆਉਣ ਜਾਣ ਵਾਲੇ ਸਕੂਟਰ , ਮੋਟਰਸਾਈਕਲਾਂ ਤੇ ਇਕ ਸੇਫਟੀ ਰਿੰਗ ਲਗਾਏ ਗਏ ਜਿਸ ਨਾਲ ਮੋਟਰਸਾਈਕਲ ਜਾਂ ਸਕੂਟਰ ਚਾਲਕ ਦਾ ਡੋਰ ਦੇ ਨਾਲ ਹੋਣ ਵਾਲੇ ਹਾਦਸੇ ਤੋਂ ਬਚਾਅ ਹੋ ਸਕੇ।
ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਰੁਮਿੰਦਰ ਸਿੰਘ ਤੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਰੋਟੇਰੀਅਨ ਅਜਮੇਰ ਸਿੰਘ ਨੇ ਕਿਹਾ ਕਿ ਉਹਨਾ ਵੱਲੋਂ ਅੱਜ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਮਿਸ਼ਨ ਰੱਖਿਆ ਦੇ ਤਹਿਤ ਬਸੰਤ ਪੰਚਮੀ ਦੇ ਮੌਕੇ ਹੋਣ ਵਾਲੀ ਪਤੰਗਬਾਜੀ ਦੇ ਦੌਰਾਨ ਡੋਰਾਂ ਦੇ ਨਾਲ ਹੋਣ ਵਾਲੇ ਹਾਦਸਿਆਂ ਦੇ ਬਚਾਅ ਲਈ ਸਕੂਟਰ, ਮੋਟਰਸਾਈਕਲਾਂ ਤੇ ਇਕ ਸੇਫਟੀ ਸੁਰੱਖਿਆ ਰਿੰਗ ਲਗਾਏ ਗਏ। ਉਹਨਾਂ ਕਿਹਾ ਕਿ ਪਤੰਗ ਕੱਟਣ ਤੋਂ ਬਾਅਦ ਫਾਲਤੂ ਡੋਰਾਂ ਸੜਕਾਂ ਤੇ ਗਲੀਆਂ ਚ ਲਟਕਦੀਆਂ ਆਉਂਦੀਆਂ ਹਨ ਤੇ ਉਹ ਡੋਰਾਂ ਸਕੂਟਰ ਮੋਟਰਸਾਈਕਲ ਚਾਲਕਾਂ ਦੇ ਲਈ ਹਾਦਸੇ ਦਾ ਕਾਰਨ ਬਣਦੀਆਂ ਹਨ ਤੇ ਉਸਦੇ ਬਚਾਅ ਲਈ ਅੱਜ ਉਹਨਾਂ ਵੱਲੋਂ ਇਹਨਾਂ ਸੁਰੱਖਿਆ ਰਿੰਗਾਂ ਨੂੰ ਸਕੂਟਰ ਮੋਟਰਸਾਈਕਲਾਂ ਤੇ ਲਗਾਇਆ ਗਿਆ ਤਾਂ ਜੋ ਉਹਨਾਂ ਡੋਰਾਂ ਦੇ ਨਾਲ ਹੋਣ ਵਾਲੇ ਹਾਦਸਿਆ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ । ਇਸ ਮੌਕੇ ਉਹਨਾਂ ਦੁਕਾਨਦਾਰਾਂ ਨੂੰ ਜਿਥੇ ਚਾਈਨਾ ਡੋਰ ਨਾਂ ਵੇਚਣ ਦੀ ਅਪੀਲ ਕੀਤੀ ਉਥੇ ਹੀ ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਤੰਗ ਬਾਜੀ ਦੌਰਾਨ ਫਾਲਤੂ ਡੋਰਾਂ ਆਪਣੇ ਘਰਾਂ ਦੀਆਂ ਛੱਤਾਂ ਤੋਂ ਗਲੀਆਂ ਚ ਨਾਂ ਸੁੱਟਣ ਸਗੋਂ ਆਪਣੀਆਂ ਛੱਤਾਂ ਤੇ ਰੱਖ ਕੇ ਉਹਨਾਂ ਨੂੰ ਅੱਗ ਦੇ ਨਾਲ ਹੀ ਨਸ਼ਟ ਕਰਨ ਤਾਂ ਜੋ ਇਸ ਨਾਲ ਹਾਦਸਿਆ ਤੋਂ ਬਚਾਅ ਹੋ ਸਕੇ ।ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਰੁਮਿੰਦਰ ਸਿੰਘ, ਸਾਬਕਾ ਪ੍ਰਧਾਨ ਰੋਟੇਰੀਅਨ ਅਜਮੇਰ ਸਿੰਘ, ਸਾਬਕਾ ਪ੍ਰਧਾਨ ਰੋਟੇਰੀਅਨ ਐਡਵੋਕੇਟ ਕੁਲਤਾਰ ਸਿੰਘ,ਰੋਟੇਰੀਅਨ ਜਰਨੈਲ ਸਿੰਘ ਕਾਕਾ,ਰੋਟੇਰੀਅਨ ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ, ਰਾਜੂ ਵਰਮਾ, ਗੁਰਿੰਦਰਜੀਤ ਸਿੰਘ ਮਾਨ ਸੈਕਟਰੀ , ਗੁਰਦੀਪ ਸਿੰਘਬੈਸ, ਹਰਜੀਤ ਸਿੰਘ, ਜਸਕਰਨ ਸਿੰਘ ਜੱਸੜ, ਜਸਪ੍ਰੀਤ ਸਿੰਘ , ਕੁਲਵਿੰਦਰ ਸੋਨੀ, ਰੋਟੇਰੀਅਨ ਰਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।