ਰੋਡ ਸੇਫਟੀ ਮਹੀਨੇ ਤਹਿਤ ਟਰੱਕ ਚਾਲਕਾਂ ਨੂੰ ਆਵਾਜਾਈ ਦੇ ਨਿਯਮਾਂ ਤੋਂ ਜਾਗਰੂਕ ਕੀਤਾ
ਸੜਕਾਂ ਤੇ ਪੈਂਦੇ ਢਾਬਿਆਂ ਪੈਟਰੋਲ ਪੰਪਾਂ ਜਿੱਥੇ ਜਿੱਥੇ ਗੱਡੀਆਂ ਖੜੀਆਂ ਹੁੰਦੀਆਂ ਹਨ ਨੂੰ ਸਹੀ ਪਾਰਕਿੰਗ ਕਰਨ ਬਾਰੇ ਦੱਸਿਆ
ਰੋਹਿਤ ਗੁਪਤਾ
ਗੁਰਦਾਸਪੁਰ, 22 ਜਨਵਰੀ
ਜਿਲ੍ਹੇ ਅੰਦਰ ਰੋਡ ਸੇਫਟੀ ਮਹੀਨੇ ਦੇ ਸਬੰਧ ਵਿੱਚ ਵੱਖ ਵੱਖ ਸਥਾਨਾਂ ਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ।
ਅੱਜ ਟਰੈਫਿਕ ਪੁਲਿਸ ਵੱਲੋਂ ਰੋਡ ਸੇਫਟੀ ਮਹੀਨੇ ਸਬੰਧੀ ਵੱਖ-ਵੱਖ ਥਾਵਾਂ ਤੇ ਸੈਮੀਨਾਰ ਲਗਾ ਕੇ ਟਰੱਕ ਚਾਲਕਾਂ ਅਤੇ ਮਾਲਕਾਂ ਨੂੰ ਰੋਡ ਸੇਫਟੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਸੜਕਾਂ ਤੇ ਪੈਂਦੇ ਢਾਬਿਆਂ ਪੈਟਰੋਲ ਪੰਪਾਂ ਜਿੱਥੇ ਜਿੱਥੇ ਗੱਡੀਆਂ ਖੜੀਆਂ ਹੁੰਦੀਆਂ ਹਨ ਨੂੰ ਸਹੀ ਪਾਰਕਿੰਗ ਕਰਨ ਬਾਰੇ ਦੱਸਿਆ ਗਿਆ।
ਏ.ਐਸ.ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਦੌਰਾਨ ਟਰੱਕ ਡਰਾਈਵਰਾਂ ਦੀਆਂ ਅੱਖਾਂ ਚੈੱਕ ਕਰਵਾਈਆਂ ਗਈਆਂ, ਜਿਸ ਦੌਰਾਨ ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਆਪਣੀਆਂ ਅੱਖਾਂ ਦਾ ਸਹੀ ਸਹੀ ਸਮੇਂ ਤੇ ਜਾਂਚ ਕਰਵਾਉਣ ਲਈ ਆਖਿਆ ਗਿਆ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਐਕਸੀਡੈਂਟ ਪੀੜਤ ਦੀ ਮਦਦ ਕਰਨ ਲਈ ਅੱਗੇ ਆਉਣ ਸਬੰਧੀ ਫਰਿਸ਼ਤੇ ਸਕੀਮ ਤੋਂ ਜਾਣੂ ਕਰਵਾਇਆ ਗਿਆ ।