ਪੀ ਸੀ ਐੱਮ ਐੱਸ ਐਸੋਸੀਏਸ਼ਨ ਬਠਿੰਡਾ ਨੇ ਕਰਵਾਇਆ ਦਿਲ ਅਤੇ ਸਾਹ ਦੇ ਰੋਗਾਂ ਸਬੰਧੀ ਸੈਮੀਨਾਰ
ਅਸ਼ੋਕ ਵਰਮਾ
ਬਠਿੰਡਾ, 18 ਜਨਵਰੀ 2026 :ਪੰਜਾਬ ਸਿਵਲ ਮੈਡੀਕਲ ਸਰਵਿਸਜ ਐਸੋਸੀਏਸ਼ਨ ਪੰਜਾਬ ਦੀ ਬਠਿੰਡਾ ਇਕਾਈ ਨੇ ਇੱਕ ਨਵੇਕਲਾ ਕਦਮ ਚੁੱਕਦਿਆਂ ਜ਼ਿਲਾ ਬਠਿੰਡਾ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਅਧੀਨ ਕੰਮ ਕਰਦੇ ਪੀਸੀਐਮਐਸ ਡਾਕਟਰਾਂ ਨੂੰ ਮੌਜੂਦਾ ਬਿਮਾਰੀਆਂ ਅਤੇ ਉਹਨਾਂ ਦੇ ਨਵੇਂ ਇਲਾਜ ਸਬੰਧੀ ਜਾਣਕਾਰੀਆਂ ਦੇਣ ਲਈ ਡਿਊਨਸ ਕਲੱਬ ਬਠਿੰਡਾ ਵਿਖੇ ਇੱਕ ਸੈਮੀਨਾਰ ਕਰਵਾਇਆ ਜਿਸ ਮੁੱਖ ਮਹਿਮਾਨ ਸਿਵਲ ਸਰਜਨ ਬਠਿੰਡਾ ਡਾ ਤਪਿੰਦਰ ਜੋਤ ਕੌਸ਼ਲ ਸਨ ਜਦੋਂ ਕਿ ਪੰਜਾਬ ਮੈਡੀਕਲ ਕੌਂਸਲ ਦੇ ਅਬਜ਼ਰਵਰ ਵਜੋਂ ਡਾਕਟਰ ਜਨਕ ਰਜ ਸਿੰਗਲਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਡਾ ਜਗਰੂਪ ਸਿੰਘ ਵੱਲੋਂ ਕਰਵਾਏ ਇਸ ਸੈਮੀਨਾਰ ਵਿੱਚ ਪੀਸੀਐਮਐਸ ਡਾਕਟਰਾਂ ਨੂੰ ਪੰਜਾਬ ਸਰਕਾਰ ਦੇ ਅੰਮ੍ਰਿਤ ਸਕੀਮ ਅਧੀਨ ਚੱਲ ਰਹੇ ਦਿਲ ਦੇ ਰੋਗਾਂ ਦੇ ਆਧੁਨਿਕ ਇਲਾਜ ਦੇ ਵਜੋਂ ਸਰਕਾਰੀ ਹਸਪਤਾਲਾਂ ਵਿੱਚ ਲੱਗ ਰਹੇ inj Tenecteplase ਦੀ ਵਰਤੋਂ ਅਤੇ ਸਰਦੀ ਦੀ ਰੁੱਤ ਵਿੱਚ ਸਾਂਹ ਦੇ ਰੋਗਾਂ ਦੀ ਐਮਰਜੈਂਸੀ ਨੂੰ ਨਜਿੱਠਣ ਲਈ ਆਧੁਨਿਕ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਦਿਲ ਦੇ ਦੌਰੇ ਦੇ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ inj Tenecteplase ਦੇ ਟੀਕੇ ਦੀ ਵਰਤੋਂ ਵਾਰੇ ਡਾ ਭੁਪਿੰਦਰ ਸਿੰਘ, ਡੀਐਮ ਕਾਰਡਈਓਲੋਜੀ ਪ੍ਰੋਫੈਸਰ ਤੇ ਮੁਖੀ ਦਿਲ ਦੇ ਰੋਗਾਂ ਦਾ ਵਿਭਾਗ ਏਮਜ ਵੱਲੋਂ ਛਾਤੀ ਦਰਦ ਵਾਲੇ ਮਰੀਜ਼ਾਂ ਨੂੰ ਜਲਦ ਤੋਂ ਜਲਦ ਈਸੀਜੀ ਕਰਵਾਉਣ ਅਤੇ ਲੋੜ ਪੈਣ ਤੇ ਉਕਤ ਟੀਕੇ ਦੀ ਵਰਤੋਂ ਤੋਂ ਬਾਅਦ ਏਮਜ ਹਸਪਤਾਲ ਬਠਿੰਡਾ ਵਿਖੇ ਮਿਲ ਰਹੀਆਂ ਐਨਜੀਓਗ੍ਰਾਫੀ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਅਜਿਹਾ ਦੇਖਣ ਵਿੱਚ ਆਇਆ ਹੈ ਕਿ ਦਿਲ ਦੇ ਬਹੁਤੇ ਮਰੀਜ਼ ਛਾਤੀ ਦੇ ਦਰਦ ਨੂੰ ਤੇਜਾਬ ਜਾਂ ਪੇਟ ਦਾ ਦਰਦ ਸਮਝ ਜਾਂਦੇ ਹਨ ਅਤੇ ਕਿਸੇ ਤਰ੍ਹਾਂ ਦੀ ਈਸੀਜੀ ਵਗੈਰਾ ਨਹੀਂ ਕਰਵਾਉਂਦੇ। ਪੰਜਾਬ ਸਰਕਾਰ ਦੇ ਅੰਮ੍ਰਿਤ ਪ੍ਰੋਜੈਕਟ ਅਧੀਨ ਸਾਰੇ ਜ਼ਿਲਾ ਹਸਪਤਾਲਾਂ ਅਤੇ ਸਬ ਡਿਵੀਜ਼ਨ ਹਸਪਤਾਲਾਂ ਵਿੱਚ ਜੇਕਰ ਦਿਲ ਦੇ ਦੌਰੇ ਵਾਲਾ ਮਰੀਜ਼ ਪਹਿਲੇ ਤਿੰਨ ਘੰਟਿਆਂ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਇਹ ਟੀਕਾ ਲਾ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਇਸੇ ਸੈਮੀਨਾਰ ਦੌਰਾਨ ਡਾ ਅਵਨੀਤ ਗਰਗ ਡੀਐਮ ਪਲਮੋਨੋਲਜੀ ਆਦੇਸ਼ ਹਸਪਤਾਲ ਬਠਿੰਡਾ ਵੱਲੋਂ ਆਪਣੇ ਲੈਕਚਰ ਵਿੱਚ ਸਰਦੀ ਰੁੱਤ ਵਿੱਚ ਸਾਂਹ ਦੇ ਮਰੀਜ਼ਾਂ ਦੇ ਐਮਰਜਂਸੀ ਇਲਾਜ ਬਾਰੇ ਪੀਸੀਐਮ ਡਾਕਟਰਾਂ ਨੂੰ ਆਧੁਨਿਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ ਬਲਰਾਜ ਢਿੱਲੋਂ ਐਮ ਡੀ ਰੇਡੀਓ ਕ੍ਰਸਨਾ ਡਾਇਗਨੋਸਟਿਕ ਬਠਿੰਡਾ ਵੱਲੋਂ ਸੀਟੀ ਸਕੈਨ ਅਤੇ ਐਮਆਰ ਆਈ ਦੇ ਵੱਖ ਵੱਖ ਉਪਯੋਗਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਡ ਜਨਕ ਰਾਜ ਸਿੰਗਲਾ ਪੰਜਾਬ ਮੈਡੀਕਲ ਕੌਂਸਲ ਅਬਜਰਵਰ ਵੱਲੋਂ ਪੀਸੀਐਮਐਸ ਬਠਿੰਡਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਤੇ ਪੀਸੀਐਮ ਡਾਕਟਰਾਂ ਲਈ ਅਜਿਹੇ ਗਿਆਨ ਵਧਾਊ ਸੈਮੀਨਾਰਾਂ ਨੂੰ ਸਮੇਂ ਦੀ ਲੋੜ ਦੱਸਿਆ। ਇਸ ਮੌਕੇ ਬੋਲਦਿਆਂ ਡਾ ਤਪਿੰਦਰ ਜੋਤ ਕੌਸ਼ਲ ਮਾਨਯੋਗ ਸਿਵਿਲ ਸਰਜਨ ਬਠਿੰਡਾ ਨੇ ਵੀ ਪੀਸੀਐਮਐਸ ਦੇ ਇਸ ਪਲੇਠੇ ਕਦਮ ਦੀ ਸਲਾਘਾ ਕਰਦਿਆਂ ਪੀ ਸੀ ਐੱਮ ਐੱਸ ਬਠਿੰਡਾ ਦੀ ਔਰਗਨਾਈਜਿੰਗ ਟੀਮ ਨੂੰ ਵਧਾਈ ਦਿੱਤੀ ਤੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਅਜਿਹੇ ਸੈਮੀਨਾਰਾਂ ਦੇ ਵੱਧ ਤੋਂ ਵੱਧ ਆਯੋਜਿਤ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਡਾ ਰੋਜੀ ਸਿੰਗਲਾ, ਡਾ ਲਵਦੀਪ ਬਰਾੜ, ਡਾ ਰਾਜਵਿੰਦਰ ਸਿੰਘ ਨੇ ਚੇਅਰ ਪਰਸਨ ਦੀ ਭੂਮਿਕਾ ਨਿਭਾਈ। ਇਸ ਮੌਕੇ ਲਗਭਗ 150 ਦੇ ਕਰੀਬ ਡਾਕਟਰਾਂ ਨੇ ਆਪਣੇ ਮੈਡੀਕਲ ਜਾਣਕਾਰੀ ਵਿੱਚ ਵਾਧਾ ਕਰਨ ਹਿੱਤ ਭਾਗ ਲਿਆ। ਪੀਸੀਐਮਐਸ ਐਸੋਸੀਏਸ਼ਨ ਪੰਜਾਬ ਦੇ ਸੂਬਾ ਪੱਧਰੀ ਅਹੁਦੇਦਾਰ ਡਾ ਸਿਮਰਨਜੀਤ ਧਾਲੀਵਾਲ ਜਨਰਲ ਸਕੱਤਰ, ਡਾ ਬਾਜਵਾ ਸੀਨੀਅਰ ਵਾਈਸ ਪ੍ਰੈਜੀਡੈਂਟ, ਡਾਕਟਰ ਮੁਹੰਮਦ ਪਵੇਜ ਨੇ ਵੀ ਸ਼ਿਰਕਤ ਕੀਤੀ। ਇਸ ਸੈਮੀਨਾਰ ਵਿੱਚ ਡਾ ਰਮਨਦੀਪ ਸਿੰਗਲਾ ਡੀਐਮਸੀ ਬਠਿੰਡਾ , ਡਾ ਊਸ਼ਾ ਛਾਬੜਾ ਡੀ ਐੱਚ ਓ, ਡਾ ਸੁਖਜਿੰਦਰ ਸਿੰਘ ਗਿੱਲ ਡੀ ਐੱਫ ਪੀ ਓ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫਸਰ ਸਾਹਿਬਾਨ ਡਾ ਧੀਰਾਂ ਗੁਪਤਾ, ਡਾਕਟਰ ਅਲਕਾ, ਡਾ ਸੋਨੀਆ ਗੁਪਤਾ, ਡਾ ਸੀਮਾ ਗੁਪਤਾ, ਡਾ ਰਵੀ ਕਾਂਤ ਗੁਪਤਾ, ਡਾ ਗੁਰਪ੍ਰੀਤ ਮਾਹਲ, ਡਾ ਸਤਪਾਲ ਸਿੰਘ ਉਚੇਚੇ ਤੌਰ ਉਤੇ ਸ਼ਾਮਿਲ ਹੋਏ। ਇਸ ਮੌਕੇ ਮੈਡੀਕੋ ਲੀਗਲ ਕੇਸਾਂ ਦੀ ਐਮਰਜੈਂਸੀ ਵਿੱਚ ਸਾਂਭ ਸੰਭਾਲ ਅਤੇ ਇਲਾਜ ਲਈ ਹੋਏ ਪੈਨਲ ਡਿਸਕਸ਼ਨ ਵਿੱਚ ਡਾ ਓਮੇਸ਼ ਗੁਪਤਾ ਸੀਨੀਅਰ ਮੈਡੀਕਲ ਅਫਸਰ,ਡਾ ਅਮਿਤ ਕੰਬੋਜ ਸੀਨੀਅਰ ਐਮਰਜੇਂਸੀ ਮੈਡੀਕਲ ਅਫਸਰ, ਡਾ ਹਰਸ਼ਿਤ ਗੋਇਲ ਪੀਸੀਐਮਐਸ ਜਿਲਾ ਸਕੱਤਰ ਨੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸ਼ਾਮਿਲ ਹੋਏ ਸਮੂਹ ਜ਼ਿਲਾ ਬਠਿੰਡਾ ਦੇ ਸਮੂਹ ਪੀਸੀਐਮਐਸ ਮੈਂਬਰਾਂ ਡਾਕਟਰ ਸਾਹਿਬਾਨਾ ਦਾ ਡਾ ਜਗਰੂਪ ਸਿੰਘ ਸਮੇਤ ਪ੍ਰਬੰਧਕੀ ਟੀਮ ਡਾਕਟਰ ਹਰਸ਼ਿਤ ਜਿਲਾ ਸਕੱਤਰ, ਡਾਕਟਰ ਸਤਪਾਲ ਜ਼ਿਲਾ ਉਪਪ੍ਰਧਾਨ, ਡਾ ਅਰੁਣ ਬਾਂਸਲ, ਡਾ ਗਰੀਸ਼ , ਡਾਕਟਰ ਬਿਕਰਮ ਅਤੇ ਡਾਕਟਰ ਰਵਿੰਦਰ ਆਹਲੂਵਾਲੀਆ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੋਕੇ ਡਾ ਹਰਪਾਲ ਸਰਾਂ ਜਿਲਾ ਮਾਨਸਾ ਅਤੇ ਡਾ ਰਜਿੰਦਰ ਕੁਮਾਰ ਐਸ ਅੇਮ ਓ ਮਲੋਟ ਤੋ ਇਲਾਵਾ ਡਾ ਧੀਰਜ, ਡਾ ਗਗਨ, ਡਾ ਡਿੰਪੀ, ਡਾ ਵਿਸ਼ਵ, ਡਾ ਚਾਵਲਾ, ਡਾ ਰੋਹਿਨੀ, ਡਾ ਸੰਜੀਵ ਗਰਗ ਆਦਿ ਸ਼ਾਮਲ ਸਨ।