ਰੋਡ ਸੇਫਟੀ ਮਹੀਨੇ ਸਬੰਧੀ ਆਮ ਪਬਲਿਕ ਨੂੰ ਕੀਤਾ ਜਾਗਰੂਕ
ਰੋਹਿਤ ਗੁਪਤਾ
ਗੁਰਦਾਸਪੁਰ, 18 ਜਨਵਰੀ ਅੱਜ ਟਰੈਫਿਕ ਪੁਲਿਸ ਵੱਲੋਂ ਰੋਡ ਸੇਫਟੀ ਮਹੀਨੇ ਸਬੰਧੀ ਗੁਰਦਾਸਪੁਰ ਟੈਕਸੀ ਸਟੈਂਡ ਨੇੜੇ ਡਾਕਖਾਨਾ ਚੌਂਕ ਵਿਖੇ ਟੈਕਸੀ ਚਾਲਕਾਂ ਮਾਲਕਾਂ ਅਤੇ ਆਮ ਪਬਲਿਕ ਨਾਲ ਇੱਕ ਸੈਮੀਨਾਰ ਲਗਾਇਆ ਗਿਆ।
ਏ.ਐਸ.ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਵਿੱਚ ਰੋਡ ਸੇਫਟੀ ਸਬੰਧੀ ਦੱਸਿਆ ਗਿਆ। ਐਕਸੀਡੈਂਟਾਂ ਤੋਂ ਬਚਣ ਲਈ ਹਮੇਸ਼ਾ ਟਰੈਫਿਕ ਰੂਲਜ ਦੀ ਪਾਲਣਾ ਕਰਨ ਲਈ ਦੱਸਿਆ। ਨਸ਼ਾ ਕਰਕੇ ਕਦੀ ਵੀ ਗੱਡੀ ਨਾ ਚਲਾਓ , ਸੀਟ ਬੈਲਟ ਹੈਲਮਟ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਗਿਆ।
ਐਕਸੀਡੈਂਟ ਪੀੜਤ ਦੀ ਮਦਦ ਲਈ ਅੱਗੇ ਆਉਣ ਲਈ ਫਰਿਸ਼ਤੇ ਸਕੀਮ ਸਬੰਧੀ ਜਾਣੂ ਕਰਵਾਇਆ ਗਿਆਯ ਡਰਾਈਵਿੰਗ ਲਾਈਸੈਂਸ ਇਨਸੋਰਸ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਹੈਲਪਲਾਈਨ ਨੰਬਰ 112,1033,1930 ਬਾਰੇ ਜਾਗਰੂਕ ਕੀਤਾ ਗਿਆ ਟ।
ਸੈਮੀਨਾਰ ਵਿੱਚ ਸੰਜੀਵ ਕੁਮਾਰ ਵਿਨੋਦ ਕੁਮਾਰ ਰਵਿੰਦਰ ਸਿੰਘ ਧਰਮਿੰਦਰ ਸਿੰਘ ਆਦਿ ਨੇ ਹਿੱਸਾ ਲਿਆ