ਰੋਡ ਸੇਫਟੀ ਮਹੀਨੇ ਸਬੰਧੀ ਥਰੀ ਵੀਲਰ ਚਾਲਕਾਂ ਲਈ ਜਾਗਰੂਕਤਾ ਸੈਮੀਨਾਰ
ਰੋਹਿਤ ਗੁਪਤਾ
ਗੁਰਦਾਸਪੁਰ,17 ਜਨਵਰੀ
ਅੱਜ ਟਰੈਫਿਕ ਪੁਲਿਸ ਵੱਲੋਂ ਮਨਾਏ ਜਾ ਰਹੇ ਰੋਡ ਸੇਫਟੀ ਮਹੀਨੇ ਸਬੰਧੀ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਵਿਖੇ ਥਰੀ ਵੀਲਰ ਚਾਲਕਾਂ ਲਈ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਆਮ ਪਬਲਿਕ ਤੇ ਥਰੀ ਵੀਲਰ ਚਾਰਕਾਂ ਨੂੰ ਸ਼ਾਮਿਲ ਕਰਕੇ ਰੋਡ ਸੇਫਟੀ ਸਬੰਧੀ ਜਾਣਕਾਰੀ ਮੁਹਈਆ ਕੀਤੀ ਗਈ।
ਏ.ਐਸ.ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਦੌਰਾਨ ਥਰੀ ਵੀਲਰਾਂ ਤੇ ਰਿਫਲੈਕਟਰ ਲਗਾਏ ਗਏ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਸਵਾਰੀਆਂ ਬਿਠਾਉਣ ਅਤੇ ਚੜਾਉਣ ਸਬੰਧੀ ਖਾਸ ਹਦਾਇਤਾਂ ਕੀਤੀਆਂ ਗਈਆਂ। ਸਵਾਰੀਆਂ ਨੂੰ ਬਿਠਾਉਣ ਅਤੇ ਉਤਾਰਨ ਸਮੇਂ ਸਹੀ ਜਗਹਾ ਪਾਰਕਿੰਗ ਕਰਕੇ ਉਤਾਰਿਆ ਜਾਵੇ।
ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਦੱਸਿਆ ਗਿਆ। ਐਕਸੀਡੈਂਟ ਪੀੜਤ ਦੀ ਮਦਦ ਕਰਨ ਵਾਸਤੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ।
ਹੈਲਪਲਾਈਨ ਨੰਬਰ 1123 ਬਾਰੇ ਜਾਗਰੂਕ ਕੀਤਾ ਗਿਆ। ਸੈਮੀਨਾਰ ਵਿੱਚ ਸੰਜੀਵ ਕੁਮਾਰ ਪਰਮਜੀਤ ਕੁਮਾਰ ਅਤੇ ਰਸ਼ਪਾਲ ਸਿੰਘ ਆਦਿ ਨੇ ਹਿੱਸਾ ਲਿਆ।