ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਖਿਲਾਫ ਕਾਰਵਾਈ ਦੀ ਮੰਗ ਨੂੰ ਲੈਕੇ ਦਿੱਤਾ ਵਿਸ਼ਾਲ ਧਰਨਾ।
ਮਨਪ੍ਰੀਤ ਸਿੰਘ
ਰੂਪਨਗਰ,10 ਜਨਵਰੀ,
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਬਿਆਨਬਾਜ਼ੀ ਅਤੇ ਸੋਸ਼ਲ ਮੀਡੀਆ ਤੇ ਨਿੱਤ ਦਿਨ ਗੁਰੂ ਸਾਹਿਬਾਨ ਅਤੇ ਗੁਰੂ ਮਰਿਆਦਾ ਦੇ ਵਿਰੁੱਧ ਪੋਸਟਾਂ ਪਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਜਥੇਬੰਦੀ ਵਲੋਂ ਅੱਜ ਸ਼ਹਿਰ ਦੇ ਵਿਚਕਾਰ ਸ਼ਹੀਦ ਭਗਤ ਸਿੰਘ ਚੌਕ ਬੇਲਾ ਚੌਕ ਵਿਚ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ।ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਮਾਰਾਲੋਨਾ ਵਲੋਂ ਵਿਧਾਨ ਸਭਾ ਵਿੱਚ ਗੁਰੂ ਸਾਹਿਬ ਜੀ ਬਾਰੇ ਇਤਰਾਜ਼ਯੋਗ ਟਿੱਪਣੀ ਦੀ ਕਰੜੀ ਨਿੰਦਾ ਕੀਤੀ । ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੇ ਜਾ ਰਹੇ ਚੈਲੰਜ ਦੀ ਵੀ ਘੋਰ ਨਿੰਦਾ ਕੀਤੀ । ਧਰਨੇ ਦੀ ਸਮਾਪਤੀ ਉਪਰੰਤ ਰੂਪਨਗਰ ਦੇ ਨਾਇਬ ਤਹਿਸੀਲਦਾਰ ਸ੍ਰੀਕਰਨਬੀਰ ਸਿੰਘ ਮਾਨ ਵਲੋਂ ਧਰਨਾ ਸਥਾਨ ਤੇ ਜਾ ਕੇ ਮੈਮੋਰੰਡਮ ਲਿਆ ਗਿਆ । ਧਰਨੇ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ,ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ , ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਨ ਸਿੰਘ ਸੰਧੂ , ਵਰਕਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਮੱਕੜ ,ਆਰ ਪੀ ਸਿੰਘ ਸ਼ੈਲੀ ,ਮਨਿੰਦਰਪਾਲ ਸਿੰਘ ਸਾਹਨੀ, ਹਰਜਿੰਦਰ ਸਿੰਘ ਭਾਓਵਾਲ , ਇੰਜ: ਜੇ ਪੀ ਹਾਂਡਾ,ਚਰਨਜੀਤ ਕੌਰ ਮਲਕਪੁਰ , ਬੀਬਾ ਦਲਜੀਤ ਕੌਰ ,ਸੁਰਿੰਦਰ ਸਿੰਘ ਮਟੌਰ ਮੋਰਿੰਡਾ ਤੋਂ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਨੇ ਸੰਬੋਧਨ ਕੀਤਾ ।ਇਸ ਮੌਕੇ ਸੰਬੋਧਨ ਕਰਦਿਆਂ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਨਾਲ ਜੋੜ ਕੇ ਘਿਨਾਉਣੀਆਂ ਗੱਲਾਂ ਕੀਤੀਆਂ ਹਨ ਜਿਨਾਂ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ।ਉਹਨਾਂ ਕਿਹਾ ਕਿ ਉਸ ਦੇ ਖਿਲਾਫ ਅਤੇ ਰੋਜ਼ਾਨਾ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਗੁਰੂ ਸਾਹਿਬਾਨ ਬਾਰੇ ਅਪਮਾਨਜਨਕ ਪੋਸਟਾਂ ਪਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲਈ ਲੈਣੀ ਧਾਰਨਾ ਲਾਇਆ ਗਿਆ ਹੈ ।ਉਹਨਾਂ ਕਿਹਾ ਕਿ ਆਤਿਸ਼ੀ ਵਲੋਂ ਕੀਤੀਆਂ ਟਿਪਣੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਾਰ ਬਾਰ ਸਿੱਖ ਕੌਮ ਦੀ ਸੁਪਰੀਮ ਬਾਡੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰਨ ਨਾਲ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ । ਉਹਨਾਂ ਕਿਹਾ ਕਿ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾ ਮੌਕੇ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਲੋਂ ਧਾਰਮਿਕ ਮੁੱਦੇ ਉਭਾਰ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਵੋਟਾਂ ਪ੍ਰਾਪਤ ਕੀਤੀਆਂ ਸਨ ਅਤੇ ਹੁਣ ਫੇਰ ਉਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਹੈ ਮੁੱਖ ਮੰਤਰੀ ਨੂੰ ਉਸ ਤੋਂ ਹਿਸਾਬ ਮੰਗਣ ਦਾ ਕੋਈ ਹੱਕ ਨਹੀਂ ਹੈ ਮੁੱਖ ਮੰਤਰੀ ਨੂੰ ਤਾਂ ਪੰਜਾਬੀਆਂ ਨੂੰ ਇਹ ਹਿਸਾਬ ਦੇਣਾ ਚਾਹੀਦਾ ਹੈ ਕਿ ਪੰਜਾਬ ਦਾ ਅਮਨ ਕਾਨੂੰਨ ਇੰਨਾ ਖ਼ਰਾਬ ਕਿਓਂ ਹੋ ਗਿਆ ।ਪੰਜਾਬ ਨੂੰ ਆਪਣੀਆ ਜਾਇਦਾਦਾਂ ਕਿਓਂ ਵੇਚਣੀਆਂ ਪੈ ਰਹੀਆਂ ਹਨ । ਮੁਲਾਜ਼ਮਾਂ ਨੂੰ ਉਹਨਾਂ ਦਾ ਬਕਾਇਆ ਕਿਓਂ ਨਹੀਂ ਦਿੱਤਾ ਜਾ ਰਿਹਾ ।ਲੋਕਾਂ ਦਾ ਧਿਆਨ ਇਹਨਾ ਗੱਲਾਂ ਤੋਂ ਹਟਾ ਕੇ ਧਾਰਮਿਕ ਮੁੱਦੇ ਖੜੇ ਕਰਨਾ ਆਮ ਆਦਮੀ ਪਾਰਟੀ ਦਾ ਪੁਰਾਣਾ ਤਰੀਕਾ ਹੈ ।ਉਹਨਾ ਸਮੂਹ ਪੰਜਾਬੀਆ ਨੂੰ ਇਹਨਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ।ਜਿਲਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਵਲੋਂ ਧਰਨੇ ਵਿੱਚ ਪੁੱਜੇ ਸਮੂਹ ਵਰਕਰਾਂ ਅਤੇ ਪ੍ਰੈੱਸ ਦੇ ਨੁਮਾਇਦਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਕਿੰਗ ਕਮੇਟੀ ਮੈਂਬਰ ਮੋਹਨ ਸਿੰਘ ਢਾਹੇ,ਜਥੇਦਾਰ ਮੋਹਣ ਸਿੰਘ ਡੁਮੇਵਾਲ, ਸੁਖਿੰਦਰਪਾਲ ਸਿੰਘ ਬੋਬੀ ਬੋਲਾ, ਦਿਲਜੀਤ ਸਿੰਘ ਭੁੱਟੋ ,ਲੰਬਰਦਾਰ ਸਤਨਾਮ ਸਿੰਘ ਬਜਰੂੜ ਮੈਂਬਰ ਬਲਾਕ ਸੰਮਤੀ ,ਚੌਧਰੀ ਸੁਰਿੰਦਰ ਕੁਮਾਰ,ਚੌਧਰੀ ਵੇਦ ਪ੍ਰਕਾਸ਼ ,ਐਡਵੋਕੇਟ ਰਾਜੀਵ ਸ਼ਰਮਾ,ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੱਠੂ,ਜ਼ੋਰਾਵਰ ਸਿੰਘ ਬਿੱਟੂ , ਅਜੀਤ ਪਾਲ ਸਿੰਘ ਨਾਫਰੇ ਪ੍ਰਿੰਸੀਪਲ ਰਣਜੀਤ ਸਿੰਘ ਸੰਧੂ,ਦਲਜੀਤ ਸਿੰਘ ਭੁੱਟੋ,ਭਾਰਤ ਭੂਸ਼ਣ ਹੈਪੀ ਕੁਲਬੀਰ ਸਿੰਘ ਅਸਮਾਨ ਪੁਰ, ਹੁਸਨ ਚੰਦ ਮਥਾਣ ਸਵਰਨ ਸਿੰਘ ਬੋਬੀ ਬਹਾਦਰਪੁਰ,ਦਰਬਾਰਾ ਸਿੰਘ ਮੈਂਬਰ ਬਲਾਕ ਸੰਮਤੀ, ਹਰਜਿੰਦਰ ਕੌਰ ਮੈਂਬਰ ਬਲਾਕ ਸੰਮਤੀ,ਸਤਨਾਮ ਸਿੰਘ ਬਜਰੂੜ ਮੈਂਬਰ ਬਲਾਕ ਸੰਮਤੀ, ਬੀਬੀ ਪ੍ਰੀਤਮ ਕੌਰ ਭਿਓਰਾ, ਹਰਜਿੰਦਰ ਕੌਰ ਮੈਂਬਰ ਬਲਾਕ ਸੰਮਤੀ,ਚਰਨਜੀਤ ਕੌਰ ਸ਼ਾਮਪੁਰਾ ਮਨਿੰਦਰ ਕੁਮਾਰ ਬਜਰੂੜ ,ਐਡਵੋਕੇਟ ਸੂਰਜਪਾਲ ਸਿੰਘ ,ਐਡਵੋਕੇਟ ਰਜਿੰਦਰ ਸਿੰਘ ਧੀਮਾਨ ,ਲਖਵਿੰਦਰ ਸਿੰਘ ਲੱਕੀ ,ਭੁਪਿੰਦਰ ਸਿੰਘ ਬਿੱਟੂ ,ਦਲਜੀਤ ਸਿੰਘ ਸਾਬਕਾ ਸਰਪੰਚ ਸ਼ਾਮਪੁਰਾ ,ਸ਼ੇਰ ਸਿੰਘ ਝਾਂਡੀਆਂ ,ਸਤਨਾਮ ਸਿੰਘ ਝੱਜ,ਗੁਰਦੀਪ ਸਿੰਘ ਬਟਾਰਲਾ ,ਸਰਬਜੀਤ ਸਿੰਘ ਮਸੂਤਾ ,ਅਜਮੇਰ ਸਿੰਘ ਬਿੱਕੋਂ,ਸੁਖਇੰਦਰ ਸਿੰਘ ਬੋਬੀ ਬੋਲਾ, ਮਨਜਿੰਦਰ ਸਿੰਘ ਮਨੀ ਲਾਡਲ,ਬਲਦੇਵ ਸਿੰਘ ਚੱਕਲ, ਦੇਵ ਸਿੰਘ,ਅਤੇ ਸੇਵਾ ਸਿੰਘ ਗਿਲਕੋ ਵੈਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।