ਮੇਜਰ ਮਨਦੀਪ ਸਿੰਘ ਦੀ ਚੌਥੀ ਬਰਸੀ ਮੌਕੇ ਅੱਖਾਂ ਦਾ ਮੁਫਤ ਜਾਂਚ ਕੈਂਪ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਨਵੰਬਰ 2025
ਸ਼ਹੀਦ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਮੇਜਰ ਮਨਦੀਪ ਸਿੰਘ ਦੀ ਚੌਥੀ ਬਰਸੀ 7 ਦਸੰਬਰ ਨੂੰ ਮਨਾਈ ਜਾ ਰਹੀ ਹੈ। ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਕੈਂਪ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੌਰਾਨ ਮੇਜਰ ਮਨਦੀਪ ਸਿੰਘ ਦੇ ਪਿਤਾ ਅਤੇ ਸੁਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 7 ਦਸੰਬਰ ਦਿਨ ਐਤਵਾਰ ਨੂੰ ਸ਼ਹੀਦ ਦੀ ਯਾਦ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਦਵਿੰਦਰ ਸਿੰਘ ਢਾਂਡਾ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਮੁਫਤ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਲੋੜਮੰਦ ਮਰੀਜ਼ਾਂ ਦੇ ਲੈਂਜ਼ ਵਾਲੇ ਆਪਰੇਸ਼ਨ ਮੁਫਤ ਵਿੱਚ ਕੀਤੇ ਜਾਣਗੇ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਐਨਕਾ ਅਤੇ ਦਵਾਈਆਂ ਵੀ ਮੁਫਤ ਵਿੱਚ ਦਿੱਤੀਆਂ ਜਾਣਗੀਆਂ। ਸੁਸਾਇਟੀ ਪ੍ਰਧਾਨ ਦਿਲਬਾਗ ਸਿੰਘ ਵੱਲੋਂ ਸ਼ਹਿਰ ਵਾਸੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਬੇਨਤੀ ਕੀਤੀ ਗਈ ਹੈ। ਕੈਂਪ ਵਾਲੇ ਦਿਨ ਚਾਹ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਸੋਸਾਇਟੀ ਪ੍ਰਧਾਨ ਦਿਲਬਾਗ ਸਿੰਘ, ਹਰਬੰਸ ਕੌਰ(ਸ਼ਹੀਦ ਦੇ ਮਾਤਾ) ਉਪ ਪ੍ਰਧਾਨ ਅਵਤਾਰ ਸਿੰਘ, ਸਕੱਤਰ ਤਰਸੇਮ ਪਠਲਾਵਾ, ਵਿਤ ਸਕੱਤਰ ਸਤਵਿੰਦਰ ਸਿੰਘ, ਸਲਾਹਕਾਰ ਐਡਵੋਕੇਟ ਹਰਮੇਸ਼ ਸੁਮਨ, ਮੈਂਬਰ ਬਲਵੀਰ ਕੁਮਾਰ, ਅਮਰਜੀਤ ਸਿੰਘ, ਜਸਪਾਲ ਸਿੰਘ, ਗਗਨਦੀਪ ਸਿੰਘ, ਡਾਕਟਰ ਪ੍ਰਭ ਸਿਮਰਨ ਕੌਰ, ਜੀਵਨ ਸਿੰਘ, ਮਨਜੀਤ ਕੌਰ, ਮਹਿੰਦਰ ਸਿੰਘ ਐਸ.ਐਚ.ਓ,ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਆਦਿ ਹਾਜ਼ਰ ਸਨ।