ਮਹਾਰਾਜਾ ਰਣਜੀਤ ਸਿੰਘ ਯੂਨੀਵਸਟੀ ਦੇ ਯੂਥ ਫੈਸਟੀਵਲ ਵਿੱਚ ਸ਼ਾਮਿਲ ਹੋਣਗੇ ਵਿੱਤ ਮੰਤਰੀ ਅਤੇ ਵਾਈਸ ਚਾਂਸਲਰ
ਅਸ਼ੋਕ ਵਰਮਾ
ਬਠਿੰਡਾ, 15 ਨਵੰਬਰ 2025:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦਾ ਯੂਥ ਵੈਲਫੇਅਰ ਵਿਭਾਗ, ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ (ਚੰਡੀਗੜ੍ਹ ਨੇੜੇ) ਦੇ ਸਹਿਯੋਗ ਨਾਲ 17–18 ਨਵੰਬਰ ਨੂੰ ਆਰੀਅਨਜ਼ ਕੈਂਪਸ ਵਿੱਚ 10ਵਾਂ ਇੰਟਰ–ਜ਼ੋਨਲ ਯੂਥ ਫੈਸਟ ਕਰਵਾਉਣ ਜਾ ਰਿਹਾ ਹੈ। ਇਸ ਫੈਸਟੀਵਲ ਵਿੱਚ ਲਗਭਗ 25 ਕਾਲਜ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਤਕਰੀਬਨ 5000 ਵਿਦਿਆਰਥੀ ਸ਼ਾਮਲ ਹੋਣਗੇ।
ਇਸ ਸਮਾਰੋਹ ਦੀ ਸ਼ੋਭਾ ਵਧਾਉਣ ਲਈ ਸ. ਹਰਪਾਲ ਸਿੰਘ ਚੀਮਾ, ਮਾਨਯੋਗ ਵਿੱਤ ਮੰਤਰੀ, ਪੰਜਾਬ; ਡਾ. ਸੰਜੀਵ ਸ਼ਰਮਾ, ਵਾਈਸ ਚਾਂਸਲਰ, ਐਮ.ਆਰ.ਐਸ.ਪੀ.ਟੀ.ਯੂ. ਬਠਿੰਡਾ ਅਤੇ ਹੋਰ ਉੱਘੇ ਪਤਵੰਤੇ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਣਗੇ। ਸਮਾਰੋਹ ਦੀ ਅਗਵਾਈ ਡਾ. ਅੰਸ਼ੂ ਕਤਾਰੀਆ, ਚੇਅਰਮੈਨ, ਆਰਯਨਜ਼ ਗਰੁੱਪ ਵੱਲੋਂ ਕੀਤੀ ਜਾਵੇਗੀ।
ਇਸ ਸਾਲ ਦੇ ਯੂਥ ਫੈਸਟ ਦਾ ਥੀਮ “ਵਿਰਸਾ ਤੇ ਵਿਕਾਸ” ਹੈ, ਜੋ ਪੰਜਾਬ ਦੀ ਸ਼ਾਨਦਾਰ ਸੰਸਕ੍ਰਿਤਿਕ ਧਰੋਹਰ ਨੂੰ ਆਧੁਨਿਕ ਨੌਜਵਾਨੀ ਦੇ ਪ੍ਰਗਤੀਸ਼ੀਲ ਜਜ਼ਬੇ ਨਾਲ ਜੋੜਦਾ ਹੈ। ਇਹ ਦੋ ਦਿਨਾਂ ਦਾ ਸਮਾਰੋਹ ਸੰਗੀਤ, ਨਾਚ, ਨਾਟਕ, ਲਲਿਤ ਕਲਾ ਅਤੇ ਸਾਹਿਤਕ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰੇਗਾ।