ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੱਖ - ਵੱਖ ਪਿੰਡਾਂ ਦੀਆਂ ਇਕਾਈਆਂ ਕੀਤੀਆਂ ਗਠਿਤ
ਰੋਹਿਤ ਗੁਪਤਾ
ਗੁਰਦਾਸਪੁਰ 13 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਅੱਜ ਦੋ ਅਹਿਮ ਮੀਟਿੰਗਾਂ ਲਗਾਈਆਂ ਗਈਆਂ ਪਹਿਲੀ ਮੀਟਿੰਗ ਪਿੰਡ ਦੋਸਤਪੁਰ ਵਿੱਚ ਰੱਖੀ ਗਈ ਜਿਸ ਵਿੱਚ ਕਮੇਟੀ ਦਾ ਪੂਰਨ ਗਠਨ ਕਰਦਿਆਂ ਹੋਇਆਂ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਪਿੰਡ ਦੀ ਸਰਬ ਸੰਮਤੀ ਨਾਲ ਮੁੜ ਤੋਂ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ,ਖਜਾਨਚੀ ਪ੍ਰਗਟ ਸਿੰਘ ,ਪ੍ਰੈਸ ਸਕੱਤਰ ਦਲੇਰ ਸਿੰਘ, ਸਹਾਇਕ ਪ੍ਰੈਸ ਸਕੱਤਰ ਮੇਜਰ ਸਿੰਘ ,ਮੀਤ ਪ੍ਰਧਾਨ ਬਲਦੇਵ ਸਿੰਘ ਸਲਾਹਕਾਰ ਗੁਰਜੀਤ ਸਿੰਘ, ਸਹਾਇਕ ਸਲਾਹਕਾਰ ਸੇਵਾ ਸਿੰਘ, ਮੈਂਬਰ ਮਨਜੀਤ ਸਿੰਘ, ਸਹਾਇਕ ਖਜਾਨਚੀ ਰਣਜੀਤ ਸਿੰਘ ਫੌਜੀ ਮੈਂਬਰ ਸੁਰਜੀਤ ਸਿੰਘ ਮੈਂਬਰ ਕਸ਼ਮੀਰ ਸਿੰਘ ਨੂੰ ਚੁਣਿਆ ਗਿਆ ।
ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਸ਼ੰਘਰਸ ਪੰਜਾਬ ਤੇ ਇਕਾਈ ਜੋਨ ਬਾਬਾ ਬੰਦਾ ਸਿੰਘ ਬਹਾਦਰ ਦੇ ਪਰਿਵਾਰ ਵਿੱਚ ਵਾਧਾ ਕਰਦਿਆਂ ਹੋਇਆਂ ਪਿੰਡ ਖੱਦਰ ਵਿੱਚ ਨਵੀਂ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਤੇ ਪ੍ਰਧਾਨ ਸੰਤੋਖ ਸਿੰਘ ,ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਸਕੱਤਰ ਧਰਮਿੰਦਰ ਸਿੰਘ ,ਲਖਵਿੰਦਰ ਸਿੰਘ ,ਬਲਵਿੰਦਰ ਸਿੰਘ ,ਪ੍ਰਿੰਸਪਾਲ ਸਿੰਘ, ਗੁਰਸੇਵਕ ਸਿੰਘ ਲਖਵਿੰਦਰ ਮਸੀਹ, ਦਵਿੰਦਰ ਸਿੰਘ, ਮਨਜਿੰਦਰ ਸਿੰਘ ,ਪਲਵਿੰਦਰ ਸਿੰਘ, ਆਦਿ ਮੈਂਬਰਾਂ ਦੀ ਚੋਣ ਕੀਤੀ ਗਈ ਇਸ ਮੌਕੇ ਤੇ ਜੋਨ ਇੰਚਾਰਜ ਸਰਦਾਰ ਜਤਿੰਦਰ ਸਿੰਘ ਦਾ ਪ੍ਰਧਾਨ ਸੁਖਜਿੰਦਰ ਸਿੰਘ ਗੁਰਜੀਤ ਸਿੰਘ ,ਦਲੇਰ ਸਿੰਘ, ਗੁਰਪ੍ਰੀਤ ਸਿੰਘ ਤੇ ਮਨਜੀਤ ਸਿੰਘ ਦੋਸਤਪੁਰ ਤੇ ਹੋਰ ਵੀ ਬਹੁਤ ਸਾਰੇ ਕਿਸਾਨ ਵਿੱਚ ਮਜ਼ਦੂਰ ਸਨ।