ਫਰਿਜਨੋ ਦੇ ਗੁਰਬਖ਼ਸ਼ ਸਿੰਘ ਸਿੱਧੂ ਤੇ ਸੁਖਨੈਨ ਸਿੰਘ ਨੇ ਮੇਕਸੀਕੋ ਵਿੱਚ ਚਮਕਾਇਆ ਪੰਜਾਬੀਆਂ ਦਾ ਨਾਂਅ
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆ)
ਮੇਕਸੀਕੋ ਸਿਟੀ (ਮੈਕਸੀਕੋ), 6-9 ਨਵੰਬਰ 2025: ਮੇਕਸੀਕੋ ਸਿਟੀ ਦੇ ਓਲੰਪਿਕ ਸਟੇਡੀਅਮ ਵਿੱਚ ਆਯੋਜਿਤ ਨਾਰਥ ਸੈਂਟਰਲ ਕੈਰੀਬੀਅਨ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2025 ਵਿੱਚ ਉੱਤਰੀ ਅਮਰੀਕਾ ਦੇ 27 ਮੁਲਕਾਂ ਤੋਂ 1030 ਮਰਦ ਤੇ ਮਹਿਲਾ ਖਿਡਾਰੀਆਂ ਨੇ ਵੱਖ-ਵੱਖ ਉਮਰ ਕੈਟੇਗਰੀਆਂ ਵਿੱਚ ਹਿੱਸਾ ਲਿਆ।
ਫਰਿਜਨੋ (ਕੈਲੀਫ਼ੋਰਨੀਆ) ਤੋਂ ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥਰੋ ਮੁਕਾਬਲੇ ਵਿੱਚ 43.57 ਮੀਟਰ ਦੀ ਬੇਹਤਰੀਨ ਥਰੋ ਨਾਲ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਵੇਟ ਥਰੋ ਮੁਕਾਬਲੇ ਵਿੱਚ 15.01 ਮੀਟਰ ਦੀ ਥਰੋ ਕਰਕੇ ਇੱਕ ਹੋਰ ਗੋਲਡ ਮੈਡਲ ਆਪਣੇ ਨਾਮ ਕੀਤਾ।
ਗੁਰਬਖ਼ਸ਼ ਸਿੰਘ ਦੀ ਇਹ ਦੋਹਰੀ ਸਫ਼ਲਤਾ ਨੇ ਟੀਮ U.S.A. ਦੇ ਮੋੜ ਨੂੰ ਹੋਰ ਮਜ਼ਬੂਤ ਕੀਤਾ।
ਉੱਧਰ ਫਰਿਜਨੋ ਤੋਂ ਹੀ ਸੁਖਨੈਨ ਸਿੰਘ ਨੇ 2000 ਮੀਟਰ ਸਟੀਪਲਚੇਜ਼ ਮੁਕਾਬਲੇ ਵਿੱਚ ਸ਼ਾਨਦਾਰ ਦੌੜ ਕਰਦਿਆਂ ਗੋਲਡ ਮੈਡਲ ਜਿੱਤਿਆ। ਇਸ ਤੋਂ ਬਾਅਦ ਲਾਂਗ ਜੰਪ ਵਿੱਚ ਬਰਾਂਜ਼ ਮੈਡਲ ਅਤੇ ਟਰਿਪਲ ਜੰਪ ਵਿੱਚ ਵੀ ਬਰਾਂਜ਼ ਮੈਡਲ ਜਿੱਤ ਕੇ ਟੂਰਨਾਮੈਂਟ ਵਿੱਚ ਕੁੱਲ ਤਿੰਨ ਮੈਡਲ ਆਪਣੇ ਨਾਮ ਕੀਤੇ।
ਇਸ ਚੈਂਪੀਅਨਸ਼ਿਪ ਵਿੱਚ ਟੀਮ U.S.A. ਨੇ ਕੁੱਲ 194 ਮੈਡਲ ਆਪਣੇ ਖਾਏ ਬਟੋਰੇ, ਜਿਸ ਵਿੱਚ
• 91 ਗੋਲਡ ਮੈਡਲ
• 58 ਸਿਲਵਰ ਮੈਡਲ
• 45 ਬਰਾਂਜ਼ ਮੈਡਲ
ਸ਼ਾਮਲ ਸਨ।
ਗੁਰਬਖ਼ਸ਼ ਸਿੰਘ ਸਿੱਧੂ ਅਤੇ ਸੁਖਨੈਨ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਫਰਿਜਨੋ ਦੀ ਸਥਾਨਕ ਕਮਿਊਨਿਟੀ ਵੱਲੋਂ ਵਧਾਈਆਂ ਦਾ ਸਿਲਸਿਲਾ ਜਾਰੀ ਹੈ। ਦੋਵੇਂ ਖਿਡਾਰੀਆਂ ਨੇ ਕਿਹਾ ਕਿ ਇਹ ਮੈਡਲ ਉਹ ਆਪਣੇ ਸ਼ਹਿਰ, ਆਪਣੇ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਦੇ ਨਾਮ ਕਰਦੇ ਹਨ।