350ਵੇਂ ਸ਼ਹੀਦੀ ਸਮਾਗਮਾਂ ਦੌਰਾਨ ਬਦਲੇਗੀ ਸ੍ਰੀ ਅਨੰਦਪੁਰ ਸਾਹਿਬ ਦੀ ਨੁਹਾਰ
ਪ੍ਰਮੋਦ ਭਾਰਤੀ 
ਸ੍ਰੀ ਅਨੰਦਪੁਰ ਸਾਹਿਬ 31 ਅਕਤੂਬਰ,2025
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਯਤਨਾ ਨਾਲ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੀ ਨੁਹਾਰ ਬਦਲਣੀ ਸੁਰੂ ਹੋ ਗਈ ਹੈ। 1999 ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਮੁੱਖ ਚੋਂਕਾਂ ਤੇ ਬਲਿੰਕਰ ਲਾਈਟਾਂ ਜੋ ਦੋ ਦਹਾਕਿਆਂ ਤੋ ਬੰਦ ਪਈਆਂ ਹਨ, ਉਨ੍ਹਾਂ ਦੀ ਥਾਂ ਨਵੀਆਂ 24 ਬਲਿੰਕਰ ਲਾਈਟਾਂ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਜਾ ਰਹੀਆਂ ਹਨ। ਇਹ ਲਾਈਟਾ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਬਹੁਤ ਕਾਰਗਰ ਸਿੱਧ ਹੋਣਗੀਆਂ।
    ਲੋਕ ਨਿਰਮਾਣ ਵਿਭਾਗ ਇਲੈਕਟ੍ਰਿਕਲ ਵਿੰਗ ਦੇ ਉਪ ਮੰਡਲ ਅਫਸਰ ਅਨੰਦ ਸੈਣੀ ਨੇ ਦੱਸਿਆ ਕਿ ਇਨ੍ਹਾਂ ਲਾਈਟਾਂ ਨਾਲ ਧੁੰਦ, ਗਹਿਰੇ ਹਨੇਰੇ ਅਤੇ ਵਧੇਰੇ ਪ੍ਰਦੂਸ਼ਣ ਦੌਰਾਨ ਵਾਹਨ ਚਾਲਕਾਂ ਨੂੰ ਦੂਰ ਤੋ ਹੀ ਸੂਚਿਕ ਸੰਦੇਸ਼ ਨਜ਼ਰ ਆ ਜਾਂਦੇ ਹਨ ਅਤੇ ਹਾਦਸਿਆਂ ਨੂੰ ਬਹੁਤ ਹੱਦ ਤੱਕ ਟਾਲਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੇ ਆਲੇ ਦੁਆਲੇ ਮੁੱਖ ਚੋਂਕਾਂ ਵਿੱਚ ਇਹ ਆਧੁਨਿਕ ਲਾਈਟਾ ਸਥਾਪਿਤ ਕੀਤੀਆ ਜਾ ਰਹੀਆਂ ਹਨ ਜੋ ਰਾਹਗੀਰਾਂ ਲਈ ਵੱਡੀ ਰਾਹਤ ਹੈ। ਵਾਹਨ ਚਾਲਕਾਂ ਨੂੰ ਇਸ ਦੇ ਨਾਲ ਸੁਰੱਖਿਅਤ ਵਾਹਨ ਚਲਾਉਣ ਦੀ ਸਹੂਲਤ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਤੋ ਪਹਿਲਾ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ।
     ਇਸ ਮੌਕੇ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਜਸਪ੍ਰੀਤ ਸਿੰਘ ਜੇ.ਪੀ, ਦੀਪਕ ਆਗਰਾਂ ਪ੍ਰਧਾਨ ਵਪਾਰ ਮੰਡਲ ਸੱਮੀ ਬਰਾਰੀ ਬਲਾਕ ਪ੍ਰਧਾਨ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ, ਅਨੁਰਾਗ ਸ਼ਰਮਾ, ਬੀਟੀ ਸਿੱਧੂ, ਤੇ ਪਾਰਟੀ ਵਰਕਰਾਂ ਨੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੀ ਇਸ ਪਹਿਲ ਕਦਮੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।