CM ਮਾਨ ਦੀ ਫ਼ੇਕ ਵੀਡੀਓ ਬਣਾਉ ਦੇ ਮਾਮਲੇ ਤੇ ਪਰਚਾ ਦਰਜ
ਰਵੀ ਜੱਖੂ
ਚੰਡੀਗੜ੍ਹ, 21 ਅਕਤੂਬਰ 2025 : ਚੰਡੀਗੜ੍ਹ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਇੱਕ ਕਥਿਤ ਫੇਕ ਵੀਡੀਓ ਬਣਾ ਕੇ ਵਾਇਰਲ ਕਰਨ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਸਟੇਟ ਸਾਈਬਰ ਕ੍ਰਾਈਮ, ਮੋਹਾਲੀ ਨੇ ਇਸ ਸਬੰਧੀ ਐਫਆਈਆਰ (FIR) ਦਰਜ ਕੀਤੀ ਹੈ।
ਦਰਜ ਹੋਈਆਂ ਧਾਰਾਵਾਂ:
ਸਾਈਬਰ ਕ੍ਰਾਈਮ ਪੁਲਿਸ ਨੇ BNS (ਭਾਰਤੀ ਨਿਆ ਸੰਹਿਤਾ) ਦੀਆਂ ਵੱਖ-ਵੱਖ ਧਾਰਾਵਾਂ ਅਤੇ 67 ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਮੁੱਖ ਦੋਸ਼:
ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਇਸ ਕਾਰਵਾਈ ਦਾ ਉਦੇਸ਼ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਅਕਸ ਨੂੰ ਖਰਾਬ ਕਰਨਾ ਸੀ।
ਕਾਰਵਾਈ ਦਾ ਵੇਰਵਾ:
ਫਰਜ਼ੀ ਵੀਡੀਓ ਬਣਾ ਕੇ 'ਜਗਮਨ ਸਮਰਾ' ਨਾਮ ਦੀ ਇੱਕ ਫੇਕ ਆਈਡੀ ਤੋਂ ਵਾਇਰਲ ਕੀਤੀਆਂ ਜਾ ਰਹੀਆਂ ਸਨ।
ਇਨ੍ਹਾਂ ਵੀਡੀਓਜ਼ ਨੂੰ ਵਿਦੇਸ਼ੀ ਆਈਪੀ ਐਡਰੈੱਸ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਪੇਜਾਂ 'ਤੇ ਸ਼ੇਅਰ ਕੀਤਾ ਜਾ ਰਿਹਾ ਸੀ।
ਸਾਈਬਰ ਕ੍ਰਾਈਮ ਮੋਹਾਲੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਕਿ ਇਹ ਫੇਕ ਆਈਡੀ ਕਿੱਥੋਂ ਚਲਾਈ ਜਾ ਰਹੀ ਸੀ ਅਤੇ ਇਸਦੇ ਪਿੱਛੇ ਕੌਣ ਲੋਕ ਹਨ।