ਪਿੰਡ ਸ਼ੇਖੂਪੁਰਾ ਦੇ ਸਕੂਲ ਵਿਖੇ ਭਾਸ਼ਣ ਅਤੇ ਕਵਿਤਾਵਾਂ ਮੁਕਾਬਲੇ ਕਰਵਾਏ
ਰੋਹਿਤ ਗੁਪਤਾ
ਬਟਾਲਾ,16 ਅਕਤੂਬਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਪਰਾਲੀ ਨਾ ਸਾੜਨ ਦੀ ਮੁਹਿੰਮ ਵਿੱਢੀ ਗਈ ਹੈ।
ਜਿਸ ਤਹਿਤ ਅੱਜ ਕੁਲਵਿੰਦਰ ਕੌਰ, ਏ.ਈ.ਓ ਬਟਾਲਾ ਦੇ ਪ੍ਰਬੰਧਾਂ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਸ਼ੇਖੂਪੁਰਾ ਬਲਾਕ ਬਟਾਲਾ ਵਿਖੇ ਸੀ ਆਰ.ਐੱਮ ਸਕੀਮ ਅਤੇ ਆਈ ਈ ਸੀ ਗਤੀਵਿਧੀਆ ਤਹਿਤ ਝੋਨੇ ਦੀ ਪਰਾਲ਼ੀ ਪ੍ਰਬੰਧਨ ਬਾਰੇ ਸਕੂਲ ਪੱਧਰੀ ਕੈਂਪ ਲਗਾਇਆ ਗਿਆ।
ਕੈਂਪ ਵਿੱਚ ਵਿਦਿਆਰਥੀਆਂ ਵਲੋਂ ਪੇਂਟਿੰਗ , ਭਾਸ਼ਣ ਅਤੇ ਕਵਿਤਾਵਾਂ ਮੁਕਾਬਲੇ ਕਰਵਾਏ ਗਏ ।
ਉਨ੍ਹਾਂ ਵਿਦਿਆਰਥੀਆਂ ਨੂੰ ਪਰਾਲ਼ੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵਿਦਿਆਰਥੀਆ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਕੁਲਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਪਰਾਲ਼ੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਅਤੇ ਮਸ਼ੀਨਰੀ ਲਈ ਸਰਕਾਰੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ।
ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਬਲਜੀਤ ਸਿੰਘ ਬੀਡੀਪੀਓ ਬਟਾਲਾ ਨੇ ਸ਼ਿਰਕਤ ਕੀਤੀ ਕੁਲਵਿੰਦਰ ਕੌਰ ਏ ਈਓ ਵੱਲੋਂ ਵੱਲੋਂ ਵਿਦਿਆਰਥੀਆਂ ਤੋਂ ਪ੍ਰਣ ਲਿਆ ਗਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਪਰਾਲ਼ੀ ਪ੍ਰਬੰਧਨ ਬਾਰੇ ਜਾਗਰੂਕ ਕਰਨਗੇ ਅਤੇ ਗੁਰਦਾਸਪੁਰ ਜਿਲੇ ਨੂੰ ਜ਼ੀਰੋ ਬਰਨਿੰਗ ਚ ਲਿਆਓੁਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਅਖੀਰ ਵਿੱਚ ਸਕੂਲ ਪ੍ਰਿੰਸੀਪਲ ਸਰਦਾਰ ਮਨਜੀਤ ਸਿੰਘ ਸੰਧੂ ਜੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਰਦਾਰ ਹਰਵਿੰਦਰਬੀਰ ਸਿੰਘ ਪੰਚਾਇਤ ਅਫਸਰ, ਹਰਗੁਰਨੇਕ ਸਿੰਘ ਅਸਿਸਟੈਂਟ ਟੈਕਨੋਲੋਜੀ ਮੈਨੇਜਰ ਅਤੇ ਹਰਜਿੰਦਰ ਸਿੰਘ ਫੀਲਡ ਵਰਕਰ ਹਾਜ਼ਰ ਸਨ।