ਮਾਨਸਾ ਜ਼ਿਲ੍ਹੇ ਵਿੱਚ 69 ਵੀਆਂ ਸੂਬਾ ਪੱਧਰੀ ਖੇਡਾਂ ਤਹਿਤ ਕਬੱਡੀ ਦਾ ਸ਼ਾਨੋ ਸ਼ੌਕਤ ਨਾਲ ਅਗਾਜ਼
ਅਸ਼ੋਕ ਵਰਮਾ
ਮਾਨਸਾ ,16 ਅਕਤੂਬਰ 2025:ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਸੁਨੀਲ ਭਾਰਦਵਾਜ ਡਿਪਟੀ ਡਾਇਰੈਕਟਰ ਪੰਜਾਬ ਖੇਡਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ 69 ਵੀਆਂ ਸੂਬਾ ਪੱਧਰੀ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਕੁੜੀਆਂ ਦਾ ਆਗਾਜ਼ ਸ਼ਾਨੋ ਸ਼ੋਕਤ ਨਾਲ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬੁਢਲਾਡਾ ਵਿਖੇ ਹੋਇਆ। ਇਹਨਾਂ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਵਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਅੱਜ ਦੀਆਂ ਕੁੜੀਆਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। ਸਿੱਖਿਆ ਤੋਂ ਲੈ ਕੇ ਖੇਡਾਂ ਤੱਕ, ਉਹ ਆਪਣੀ ਕਾਬਲਿਅਤ ਸਾਬਤ ਕਰ ਰਹੀਆਂ ਹਨ। ਇਹ ਟੂਰਨਾਮੈਂਟ ਇਸ ਗੱਲ ਦਾ ਸਬੂਤ ਹੈ ਕਿ ਕੁੜੀਆਂ ਵੀ ਹਰ ਮੈਦਾਨ ਵਿੱਚ ਕਿਸੇ ਤੋਂ ਘੱਟ ਨਹੀਂ। ਮੈਨੂੰ ਖਿਡਾਰੀਆਂ ਤੋਂ ਉਮੀਦ ਹੈ ਕਿ ਤੁਸੀਂ ਇਮਾਨਦਾਰੀ, ਖੇਡ ਭਾਵਨਾ ਅਤੇ ਟੀਮ ਸਪਿਰਿਟ ਨਾਲ ਖੇਡੋਗੇ। ਜਿੱਤ ਤੇ ਹਾਰ ਦੋਵੇਂ ਹੀ ਖੇਡ ਦਾ ਹਿੱਸਾ ਹਨ ਪਰ ਅਸਲ ਜਿੱਤ ਉਸਦੀ ਹੁੰਦੀ ਹੈ ਜੋ ਪੂਰੀ ਮਿਹਨਤ ਨਾਲ ਖੇਡਦਾ ਹੈ। ਇਹਨਾਂ ਖੇਡਾਂ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਸਿੰਘ ਭੋਗਲ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਅੱਜ ਹੋਏ ਲੀਗ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬਠਿੰਡਾ ਨੇ ਗੁਰਦਾਸਪੁਰ ਨੂੰ, ਰੂਪਨਗਰ ਨੇ ਜਲੰਧਰ ਨੂੰ, ਫਿਰੋਜ਼ਪੁਰ ਨੇ ਮਲੇਰਕੋਟਲਾ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ, ਸੰਗਰੂਰ ਨੇ ਤਰਨਤਾਰਨ ਨੂੰ, ਬਰਨਾਲਾ ਨੇ ਹੁਸ਼ਿਆਰਪੁਰ ਨੂੰ, ਫਾਜ਼ਿਲਕਾ ਨੇ ਪਠਾਨਕੋਟ ਨੂੰ, ਪਟਿਆਲਾ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ, ਲੁਧਿਆਣਾ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਹਰਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੀਤ ਸਿੰਘ, ਮੁੱਖ ਅਧਿਆਪਕ ਮਨਦੀਪ ਸਿੰਘ, ਲੈਕਚਰਾਰ ਰਾਜ ਖਾਨ ਅਬਜਰਵਰ, ਲੈਕਚਰਾਰ ਅਵਤਾਰ ਸਿੰਘ , ਲੈਕਚਰਾਰ ਗੁਰਦੀਪ ਸਿੰਘ, ਲੈਕਚਰਾਰ ਨੈਬ ਖ਼ਾਨ, ਲੈਕਚਰਾਰ ਸਰਬਜੀਤ ਸਿੰਘ,ਲੈਕਚਰਾਰ ਯਾਦਵਿੰਦਰ ਸਿੰਘ, ਲੈਕਚਰਾਰ ਨਿਸ਼ਾਨ ਸਿੰਘ, ਲੈਕਚਰਾਰ ਰਵਿੰਦਰ ਕੁਮਾਰ, ਲੈਕਚਰਾਰ ਗਗਨਪ੍ਰੀਤ ਵਰਮਾ, ਗੁਰਦੀਪ ਸਿੰਘ ਸਮਰਾ, ਦਰਸ਼ਨ ਸਿੰਘ, ਰਾਜਪਾਲ ਸਿੰਘ, ਭੂਸ਼ਨ ਕੁਮਾਰ, ਜਗਮੇਲ ਸਿੰਘ, ਕਰਮਜੀਤ ਕੌਰ, ਮਨਦੀਪ ਕੌਰ, ਜਸਵੀਰ ਕੌਰ, ਦਲਵਿੰਦਰ ਸਿੰਘ, ਜਗਦੀਪ ਸਿੰਘ, ਅਮਨਦੀਪ ਸ਼ਰਮਾ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਸਿਕੰਦਰ ਸਿੰਘ, ਡੈਵੀ ਭੰਮਾ, ਏਕਮ ਸਿੰਘ, ਬਲਕਾਰ ਸਿੰਘ, ਗੂਰਕੀਰਤ ਸਿੰਘ ਅਤੇ ਭੁਪਿੰਦਰ ਸਿੰਘ ਤੱਗੜ ਹਾਜ਼ਰ ਸਨ।