ਸੰਗਠਨ ਨੂੰ ਸਿਰਜਣ ਦੀ ਨਵੀਂ ਰੂਪ ਰੇਖਾ ਤਿਆਰ ਕਰ ਰਹੇ
25 ਖਤਮ ਹੋਣ ਤੋਂ ਪਹਿਲਾਂ ਸਾਰੇ ਜਿਲਿਆਂ ਦੇ ਸੰਗਠਨ ਕਰ ਦਿੱਤੇ ਜਾਣਗੇ ਕਾਇਮ
ਰੋਹਿਤ ਗੁਪਤਾ
ਗੁਰਦਾਸਪੁਰ 20 ਸਤੰਬਰ
ਕਾਂਗਰਸੀ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਬੈਠਕ ਧਾਰੀਵਾਲ ਦੇ ਪੈਲਸ ਵਿੱਚ ਹੋਈ ਜਿਸ ਵਿੱਚ ਉੱਘੇ ਕਾਂਗਰਸੀ ਆਗੂ ਸ਼ਾਮਿਲ ਸਨ। ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭਗਤ ਸਿੰਘ ਸੋਲੰਕੀ ਇਸ ਮੌਕੇ ਕਾਂਗਰਸੀ ਵਰਕਰਾਂ ਦਾ ਉਤਸਾਹ ਵਧਾਉਣ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਦਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਤੇ ਅੰਮ੍ਰਿਤਸਰ ਤੋਂ ਕਾਂਗਰਸੀ ਐਮਪੀ ਗੁਰਜੀਤ ਔਜਲਾ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਔਜਲਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਨਵੇਂ ਸਿਰਿਓਂ ਕਾਇਮ ਹੋ ਰਹੀ ਹੈ । ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੇ ਗਏ ਸੰਗਠਨ ਸਿਰਜਨ ਪ੍ਰੋਗਰਾਮ ਤਹਿਤ ਨਵੀਂ ਰੂਪਰੇਖਾ ਤਿਆਰ ਕੀਤੀ ਗਈ ਹੈ ਤੇ ਹੁਣ ਹਰ ਜਿਲੇ ਦੇ ਪ੍ਰਧਾਨ ਸਾਲ 2025 ਦੇ ਖਤਮ ਹੋਣ ਤੋਂ ਪਹਿਲਾਂ ਉਸ ਜਿਲੇ ਦੇ ਕਾਂਗਰਸੀ ਵਰਕਰਾਂ ਨਾਲ ਗੱਲਬਾਤ ਕਰਕੇ ਬਣਾਏ ਜਾਣਗੇ ਨਾ ਕਿ ਦੋ ਚਾਰ ਲੀਡਰਾਂ ਦੀ ਮਰਜੀ ਨਾਲ ਹੁਣ ਜਿਲਾ ਪ੍ਰਧਾਨ ਨਹੀਂ ਬਣਨਗੇ।