ਪੰਜਾਬ ਰੋਡਵੇਜ ਬੱਸ ਅਤੇ ਟਰੈਕਟਰ ਟਰਾਲੀ ’ਚ ਹੋਈ ਟੱਕਰ
ਬੱਸ –ਟਰੈਕਟਰ ਟਰਾਲੀ‘ਚ ਫਸਿਆ ਮੋਟਰਸਾਈਕਲ ਸਵਾਰ ਹੋਇਆ ਗੰਭੀਰ ਜਖਮੀ,ਬਸ ਡਰਾਇਵਰ ਮੋਕੇ ਤੋਂ ਬਸ ਛੱਡ ਕੇ ਹੋਇਆ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਤੋਂ ਫਤਿਹਗੜ ਚੂੜੀਆਂ ਜਾ ਰਹੀ ਪੰਜਾਬ ਰੋਡਵੇਜ ਦੀ ਬੱਸ ਅਤੇ ਟਰੈਕਟਰ ਟਰਾਲੀ ਦੀ ਮਹਾਜਨ ਹਸਪਤਾਲ ਦੇ ਸਾਹਮਣੇ ਜਸਬਦਸਤ ਟੱਕਰ ਹੋ ਗਈ ਜਦ ਕਿ ਬਸ ਅਤੇ ਟਰੈਕਟਰ ਦੀ ਚਪੇਟ ਵਿੱਚ ਆਇਆ ਇੱਕ ਮੋਟਰਸਾਈਕਲ ਸਵਾਰ ਜਖਮੀ ਹੋ ਗਿਆ ਜੱਦ ਕੇ ਬਸ’ਚ ਸਵਾਰ ਸਵਾਰੀਆਂ ਅਤੇ ਟਰੈਕਟਰ ਚਾਲਕ ਵਾਲ ਵਾਲ ਬੱਚ ਗਏ। ਟਰੈਕਟਰ ਚਾਲਕ ਅਤੇ ਮੋਕੇ ਤੇ ਮੌਜੂਦ ਲੋਕਾਂ ਨੇ ਬਸ ਡਰਾਇਵਰ ਉਪਰ ਬਸ ਤੇਜ ਚਲਾਉਂਣ ਦੇ ਦੋਸ਼ ਵੀ ਲਗਾਏ। ਮੋਕੇ ਤੋਂ ਬੱਸ ਦਾ ਡਰਾਇਵਰ ਫਰਾਰ ਹੋ ਗਿਆ ਅਤੇ ਮੋਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਐਸ ਆਈ ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਦਾ ਵੀ ਕਸੂਰ ਹੋਵੇਗਾ ਉਸ ਵਿਰੁਧ ਕਾਰਵਾਈ ਕਰ ਦਿੱਤੀ ਜਾਵੇਗੀ। ਜਖਮੀ ਨੌਜਵਾਨ ਫਤਿਹਗੜ ਚੂੜੀਆਂ ਨਜਦੀਕ ਪਿੰਡ ਮਜਿਆਂਵਾਲੀ ਦਾ ਦੱਸਿਆ ਜਾ ਰਿਹਾ ਹੈ।