← ਪਿਛੇ ਪਰਤੋ
ਸਰਕਾਰੀ ਕਾਲਜ ਵਿੱਚ ਮਨਾਏ ਗਏ ਤੀਆਂ ਦੇ ਤਿਉਹਾਰ ਤੇ ਪਂਜਾਬੀ ਕਲਾਕਾਰ ਜਤਿੰਦਰ ਕੌਰ ਨੇ ਲਾਈਆਂ ਰੌਣਕਾਂ
ਰੋਹਿਤ ਗੁਪਤਾ
ਗੁਰਦਾਸਪੁਰ : ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਯੋਗ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਵਿਚ ਪੰਜਾਬੀ ਟੀ.ਵੀ ਅਤੇ ਥਿਏਟਰ ਦੀ ਮਸ਼ਹੂਰ ਅਦਾਕਾਰਾ ਸ਼੍ਰੀਮਤੀ ਜਤਿੰਦਰ ਕੌਰ ਵਿਸ਼ੇਸ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ।ਇਸ ਤੋਂ ਇਲਾਵਾ ਸ਼੍ਰੀਮਤੀ ਜੋਤਸਨਾ ਐਸ.ਡੀ. ਐਮ ਕਲਾਨੌਰ ਉਚੇਚੇ ਤੌਰ ਤੇ ਸ਼ਾਮਿਲ ਹੋਏ। ਪ੍ਰਿੰਸੀਪਲ ਨੇ ਤੀਆਂ ਦੇ ਤਿਉਹਾਰ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀਮਤੀ ਜਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਤਿੳਂਹਾਰ ਦੀ ਮਹਤੱਤਾ ਦੱਸਦੇ ਹੋਏ ਇਸ ਤਿੳਂਹਾਰ ਨੂੰ ਜੀਵੰਤ ਰਖਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਦੇ ਚਗੇਂ ਭਵਿਖ ਲਈ ਕਾਮਨਾ ਕੀਤੀ । ਸ਼੍ਰੀਮਤੀ ਜਤਿੰਦਰ ਕੌਰ ਨੇ ਆਪਣੇ ਜੀਵਨ ਵਿਚ ਆਈਆਂ ਹੋਈਆਂ ਔਕੜਾਂ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੱਸਿਆ ਕਿ ਜਿੰਦਗੀ ਵਿਚ ਕਦੇ ਵੀ ਹਾਰ ਨਾ ਮੱਨੋ ਕਿੳਂਕੀ ਜਿੰਦਗੀ ਜਿਉਨ ਦਾ ਹੀ ਨਾਮ ਹੈ।ਉਹਨਾਂ ਨੇ ਦਸਿਆ ਕਿ ਉਹ ਉਸ ਸਮੇਂ ਤੋਂ ਸੰਘਰਸ਼ ਕਰ ਰਹੇ ਸਨ ਜਦੋਂ ਔਰਤਾਂ ਨੂੰ ਸਟੇਜ ਤੇ ਵੀ ਚੜਨ ਦੀ ਆਗਿਆ ਨਹੀ ਸੀ ਅਤੇ ਉਹ ਇਕ ਲੰਬਾ ਸਫਰ ਤੈਅ ਕਰਕੇ ਇਥੋਂ ਤੱਕ ਪੰਹੁਚੇ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਵੀ ਸੰਘਰਸ਼ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਡਾ. ਪਵਨ ਸਰਵਰ ਨੇ ਆਪਣੇ ਗੀਤ ਦੇ ਨਾਲ ਦਰਸ਼ਕਾਂ ਨੂੰ ਕੀਲ ਕੇ ਰਖਿਆ।ਮੰਚ ਦਾ ਸੰਚਾਲਨ ਪੋ੍ ਸੀਮਾ ਮਹਾਜਨ ਅਤੇ ਪ੍ਰੋ. ਮਨਜੀਤ ਕੌਰ ਨੇ ਬਖੁਬੀ ਨਿਭਾਇਆ । ਪ੍ਰਿੰਸੀਪਲ ਭੱਲਾ ਨੇ ਸ਼੍ਰੀਮਤੀ ਜਤਿੰਦਰ ਕੌਰ ਨੂੰ ਰੋਲ ਆਫ ਆਨਰ ਅਤੇ ਸਾਇਟੇਸ਼ਨ ਦੇ ਕੇ ਸਨਮਾਨਿਤ ਕੀਤਾ। ਪੋ੍ ਹਰਮੀਤ ਕੌਰ ਨੇ ਵਿਸ਼ੇਸ ਮਹਿਮਾਨ ਅਤੇ ਐਸ.ਡੀ.ੲੈਮ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ। ਅੰਤ ਵਿਚ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਉਹਨਾਂ ਨੂੰ ਜੀਵਨ ਵਿਚ ਅਗਾਂਹ ਵਧਨ ਲਈ ਪ੍ਰੇਰਿਤ ਕੀਤਾ।
Total Responses : 7107