ਕਮਿਸਨਰੇਟ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ 3 ਗ੍ਰਿਫਤਾਰ, 5 ਮੋਟਰਸਾਈਕਲ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 31 ਜੁਲਾਈ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ. ਦੀ ਅਗਵਾਈ ਹੇਠ ਕਮਿਸ਼ਨਰੇਟ ਲੁਧਿਆਣੇ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਪੁਲਿਸ ਲੁਧਿਆਣਾ ਵੱਲੋਂ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ 03 ਦੋਸ਼ੀ ਗ੍ਰਿਫਤਾਰ ਕਰਕੇ 05 ਮੋਟਰਸਾਈਕਲ ਬਰਾਮਦ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਰੁਪਿੰਦਰ ਸਿੰਘ ਡੀ.ਸੀ.ਪੀ. (ਸਿਟੀ) ਨੇ ਦੱਸਿਆ ਕੀ ਮਨਦੀਪ ਸਿੰਘ ਏ.ਡੀ.ਸੀ.ਪੀ. ਜ਼ੋਨ-4, ਜਸਬਿੰਦਰ ਸਿੰਘ ਏ.ਸੀ.ਪੀ. ਇੰਡਸਟਰੀ ਏਰੀਆ-ਏ ਅਤੇ ਇੰਸਪੈਕਟਰ ਬਲਵਿੰਦਰ ਕੌਰ ਦੀ ਅਗਵਾਈ ਹੇਠ ਚੌਕੀ ਮੁੰਡੀਆ ਕਲਾਂ ਦੀ ਟੀਮ ਨੇ ਮੁਹੱਲਿਆਂ ਵਿੱਚ ਚੋਰੀ ਅਤੇ ਫੈਕਟਰੀਆਂ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 03 ਚੋਰਾਂ ਖਿਲਾਫ ਮੁਕਦਮਾ ਨੰਬਰ 141 ਮਿਤੀ 28.07.2025 ਅ/ਧ 303(2), 305, 317(4) BNS ਤਹਿਤ ਥਾਣਾ ਜਮਾਲਪੁਰ ਲੁਧਿਆਣਾ ਵਿਚ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਲੁਧਿਆਣਾ ਵਿਖੇ ਫੈਕਟਰੀਆਂ ਅਤੇ ਗਲੀ ਮੁਹੱਲਿਆਂ ਵਿੱਚ ਖੜੇ ਵਹੀਕਲਾਂ ਦੀ ਚੋਰੀ ਵਿੱਚ ਸ਼ਾਮਿਲ ਸਨ।
ਦੋਸ਼ੀਆਂ ਕੋਲੋਂ 05 ਚੋਰੀਸ਼ੁਦਾ ਮੋਟਰਸਾਈਕਲਾਂ ਵੀ ਬਰਾਮਦ ਹੋਈਆਂ ਹਨ। ਮੁੱਖ ਦੋਸ਼ੀ ਰਾਜਾ ਰਾਮ ਖਿਲਾਫ ਪਹਿਲਾਂ ਹੀ 06 ਚੋਰੀ ਦੇ ਮਾਮਲੇ ਦਰਜ ਹਨ ਅਤੇ ਇੱਕ ਮਾਮਲੇ ਵਿੱਚ ਭਗੌੜਾ ਵੀ ਘੋਸ਼ਿਤ ਕੀਤਾ ਗਿਆ ਹੈ। ਤਿੰਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ, ਜਿਨ੍ਹਾਂ ਤੋਂ ਹੋਰ ਖੁਲਾਸਿਆਂ ਦੀ ਉਮੀਦ ਹੈ।