← ਪਿਛੇ ਪਰਤੋ
ਜਗਦੀਸ਼ ਝੀਂਡਾ ਨੇ ਹਰਿਆਣਾ ਕਮੇਟੀ ’ਚ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 19 ਜੁਲਾਈ, 2025: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸਨਸਨੀਖੇਜ਼ ਖੁਲ੍ਹਾਸਾ ਕੀਤਾ ਹੈ ਕਿ ਕਮੇਟੀ ਵਿਚ 3.75 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਉਹਨਾਂ ਕਿਹਾ ਕਿ ਜਿਸ ਸਖਸ਼ ਨੇ ਇਹ ਗਬਨ ਕੀਤਾ ਹੈ ਜੇਕਰ ਉਸਨੇ 15 ਦਿਨਾਂ ਦੇ ਅੰਦਰ-ਅੰਦਰ ਪੈਸੇ ਵਾਪਸ ਜਮ੍ਹਾਂ ਨਾ ਕਰਵਾਏ ਤਾਂ ਉਹ ਵਿਅਕਤੀ ਦਾ ਨਾਂ ਜਨਤਕ ਕਰ ਦੇਣਗੇ। ਝੀਂਡਾ ਨੇ ਦੱਸਿਆ ਕਿ ਸਾਲ 2024-25 ਦੌਰਾਨ ਇਹ ਘਪਲਾ ਹੋਇਆ ਹੈ। ਉਹਨਾਂ ਦੱਸਿਆ ਕਿ ਕਮੇਟੀ ਦੇ ਬਜਟ ਵਿਚ ਧਾਰਮਿਕ ਸਹਾਇਤਾ ਵਾਸਤੇ 21 ਲੱਖ ਰੁਪਏ ਰੱਖੇ ਗਏ ਸਨ ਜਦੋਂ ਕਿ ਵੰਡੇ ਕਰੋੜਾਂ ਰੁਪਏ ਗਏ ਜਿਸ ਵਿਚੋਂ 3.75 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਉਹਨਾਂ ਕਿਹਾ ਕਿ ਸਪਸ਼ਟ ਨਹੀਂ ਹੋ ਰਿਹਾ ਕਿ ਇਹ ਪੈਸਾ ਕਿਥੇ ਗਿਆ ? ਉਹਨਾਂ ਦੱਸਿਆ ਕਿ ਆਡੀਟਰ ਖ਼ਾਤਿਆਂ ਦੀ ਜਾਂਚ ਕਰ ਰਹੇ ਹਨ ਤੇ ਸਾਰੇ ਘਪਲੇ ਨੂੰ ਬੇਨਕਾਬ ਕੀਤਾ ਜਾਵੇਗਾ। ਇਸ ਦੌਰਾਨ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੰਗ ਕੀਤੀ ਹੈ ਕਿ ਸਾਰੇ ਮਾਮਲੇ ਦੀ ਜਾਂਚ ਹਰਿਆਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਦੀ ਦੇਖ ਰੇਖ ਹੇਠ ਹੋਣੀ ਚਾਹੀਦੀ ਹੈ।
Total Responses : 2271