ਅਕਾਲੀ ਦਲ ਵੱਲੋਂ ਅੱਜ 20 ਜਨਵਰੀ ਤੋਂ ਭਰਤੀ ਮੁਹਿੰਮ ਲਈ ਤਿਆਰੀਆਂ ਮੁਕੰਮਲ: ਡਾ. ਚੀਮਾ
ਚੰਡੀਗੜ੍ਹ, 20 ਜਨਵਰੀ, 2025: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਜਨਵਰੀ ਤੋਂ ਭਰਤੀ ਮੁਹਿੰਮ ਸ਼ੁਰੂ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਨੇ ਮੁੱਖ ਦਫਤਰ ਵਿਚ ਪਈਆਂ ਭਰਤੀ ਪਰਚੀਆਂ ਦੇ ਢੇਰ ਦੀ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦਿਆਂ ਮੁੱਖ ਦਫਤਰ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ।