ਮਾਲੇਰਕੋਟਲਾ ਅੰਦਰ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕੇਸਾਂ ਦੇ ਮਾਲ ਮੁਕੱਦਮਾ ਨੂੰ ਕੀਤਾ ਨਸ਼ਟ
ਡਰੱਗ ਡਿਸਪੋਜ਼ਲ ਕਮੇਟੀ ਵੱਲੋਂ ਮਾਲੇਰਕੋਟਲਾ ਦੀ
ਨਾਭਾ ਪੇਪਰ ਮਿੱਲ ਵਿਖੇ ਕੀਤਾ ਗਿਆ ਮਾਲ ਨਸਟ--ਅਵਨੀਤ ਕੌਰ ਸਿੱਧੂ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 1 ਫਰਵਰੀ,2023:
ਅਵਨੀਤ ਕੌਰ ਸਿੱਧੂ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕੁੱਲ 28 ਕੇਸਾਂ ਦੇ ਮਾਲ ਮੁਕੱਦਮਾ ਦਾ ਨਿਪਟਾਰਾ ਉਹਨਾਂ ਦੀ ਪ੍ਰਧਾਨਗੀ ਹੇਠ ਬਣੀ ਡਰੱਗ ਡਿਸਪੋਜ਼ਲ ਕਮੇਟੀ, ਜਿਸ ਵਿੱਚ ਜਗਦੀਸ਼ ਬਿਸ਼ਨੋਈ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ (ਮੈਂਬਰ), ਜਤਿਨ ਬਾਂਸਲ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ ਸ਼ਾਮਲ ਹਨ, ਵੱਲੋਂ ਆਪਣੀ ਨਿਗਰਾਨੀ ਹੇਠ ਨਾਭਾ ਪੇਪਰ ਮਿੱਲ ਮਾਲੇਰਕੋਟਲਾ, ਜ਼ਿਲ੍ਹਾ ਮਾਲੇਰਕੋਟਲਾ ਵਿਖੇ ਕੀਤਾ ਗਿਆ ਹੈ।
ਸਿੱਧੂ ਨੇ ਦੱਸਿਆ ਗਿਆ ਕਿ 355 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 9150 ਨਸੀਲੀਆਂ ਗੋਲੀਆਂ, 07 ਨਸ਼ੀਲੀਆਂ ਸ਼ੀਸੀਆਂ, 4.570 ਕਿੱਲੋਗ੍ਰਾਮ ਸੁਲਫਾ, 35 ਗ੍ਰਾਂਮ ਹੈਰੋਇਨ, 15 ਗ੍ਰਾਂਮ ਨਸੀਲਾ ਪਾਊਡਰ, 5.300 ਕਿਲੋਗ੍ਰਾਮ ਗਾਜਾਂ, 350 ਨਸੀਲੇ ਕੈਪਸੂਲ, ਕੁਲ਼ 28 ਐਨ.ਡੀ.ਪੀ.ਐਸ. ਐਕਟ ਦੇ ਮੁੱਕਦਮਿਆ ਦੇ ਮਾਲ ਮੁਕੱਦਮਾ ਨੂੰ ਨਸ਼ਟ ਕੀਤਾ ਗਿਆ ਹੈ।