ਲੁਧਿਆਣਾ ਚ ਵਪਾਰੀ ਦੇ ਘਰ ਛਾਪਾ ਮਾਰਨ ਗਈ CGST ਟੀਮ 'ਤੇ ਹਮਲਾ
ਲੁਧਿਆਣਾ, 13 ਅਗਸਤ 2022- ਲੁਧਿਆਣਾ ਵਿੱਚ ਇੱਕ ਵਪਾਰੀ ਦੇ ਘਰ ਪਹੁੰਚੀ CGST ਟੀਮ 'ਤੇ ਕਾਰੋਬਾਰੀ ਦੇ ਪਰਿਵਾਰ ਵਾਲਿਆਂ ਵਲੋਂ ਹਮਲਾ ਕਰਨ ਦਾ ਦੋਸ਼ ਹੈ। ਮਾਮਲਾ ਬਸੰਤ ਐਵੇਨਿਊ ਦਾ ਹੈ।
ਦੱਸਿਆ ਜਾ ਰਿਹਾ ਹੈ ਕਿ, ਸੀਜੀਐਸਟੀ ਦੀ ਟੀਮ ਕਾਰੋਬਾਰੀ ਯਸ਼ਪਾਲ ਮਹਿਤਾ ਦੇ ਘਰ ਤਲਾਸ਼ੀ ਲੈਣ ਗਈ ਸੀ। ਘਰ 'ਚ ਸਰਚ ਅਭਿਆਨ ਦੌਰਾਨ ਜਿਵੇਂ ਹੀ ਟੀਮ ਨੇ ਚੈਕਿੰਗ ਸ਼ੁਰੂ ਕੀਤੀ ਤਾਂ ਪਰਿਵਾਰ ਵਾਲਿਆਂ ਨੇ ਟੀਮ 'ਤੇ ਹਮਲਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਦੇ ਪਰਿਵਾਰ ਵਾਲਿਆਂ ਨੇ ਟੀਮ ਦੀ ਕਾਰ 'ਤੇ ਵੀ ਹਮਲਾ ਕੀਤਾ।
ਸੀਜੀਐਸਟੀ ਇੰਸਪੈਕਟਰ ਰੋਹਿਤ ਮੀਨਾ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਬਾਅਦ, ਥਾਣਾ ਸਦਰ ਪੁਲਿਸ ਨੇ ਮਕਾਨ ਮਾਲਕ ਯਸ਼ਪਾਲ ਮਹਿਤਾ, ਉਸਦੀ ਨੂੰਹ ਅਲਕਾ ਮਹਿਤਾ ਅਤੇ ਸ਼ਕੁੰਬਰਾ ਮਹਿਤਾ, ਉਸਦੀ ਬੇਟੀ ਅਤੇ ਉਸਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਬਾਕੀ ਮੁਲਜ਼ਮਾਂ ਦੀ ਪਛਾਣ ਹੋਣੀ ਬਾਕੀ ਹੈ।