ਸੁਖਮਨੀ ਕਲੌਨੀ ਦੀ ਸਫਾਈ ਕੀਤੀ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 16 ਅਕਤੂਬਰ 2021- ਸੁਖਮਨੀ ਕਲੌਨੀ ਵੈਲਫ਼ੇਅਰ ਸੁਸਾਇਟੀ ਰੂਪਨਗਰ ਦੇ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਸੁਖਮਨੀ ਕਲੌਨੀ ਦੀਆਂ ਸੜਕਾਂ ਦੀ ਸਫਾਈ ਕੀਤੀ ਗਈ। ਕੁਲਦੀਪ ਸਿੰਘ ਨੇ ਕਿਹਾ ਕਿ ਕਲੌਨੀ ਦੀ ਕਈ ਸਮੱਸਿਆਵਾਂ ਬਾਰੇ ਨਗਰ ਕੌਂਸਲ ਦੇ ਕੌਂਸਲਰ ਸਹਿਬਾਨ ਨੂੰ ਲਿਖਤੀ ਰੂਪ ਵਿੱਚ ਵੀ ਦੇ ਚੁੱਕੇ ਹਾਂ ਪ੍ਰੰਤੂ ਕੋਈ ਧਿਆਨ ਨਹੀਂ ਦਿੱਤਾ ਗਿਆ। ਸੁਸਾਇਟੀ ਵੱਲੋਂ ਸੁਖਮਨੀ ਕਲੌਨੀ ਦੇ ਵਾਸੀਆਂ ਦੇ ਸਹਿਯੋਗ ਨਾਲ ਸੜਕਾਂ ਤੇ ਪਏ ਖੱਡਿਆਂ ਦੀ ਮੁਰੰਮਤ ਅਤੇ ਲਾਈਟਾਂ ਦਾ ਪ੍ਰਬੰਧ ਆਪਣੇ ਖਰਚੇ ਤੇ ਕੀਤਾ ਗਿਆ ਹੈ। ਇਸ ਮੌਕੇ ਸਮਾਜਸੇਵੀ ਸੰਦੀਪ ਜੋਸ਼ੀ, ਮੀਤ ਪ੍ਰਧਾਨ ਪੰਕਜ ਚੰਦੇਲ, ਜੁਆਇੰਟ ਸਕੱਤਰ ਸੰਜੀਵ ਕੁਮਾਰ, ਕੈਸ਼ੀਅਰ ਭੁਪਿੰਦਰ ਸਿੰਘ, ਅਡਵਾਈਜ਼ਰ ਭਾਗ ਚੰਦ ਸ਼ਰਮਾ, ਔਰਗੇਨਾਇਜ਼ਰ ਸਕੱਤਰ ਅਮਿਤ ਕੁਮਾਰ, ਮੈਂਬਰ ਸ਼ਿਵ ਕੁਮਾਰ, ਕਰਨ ਸਹੋਤਾ, ਮੰਤੇਸ਼ ਕੁਮਾਰ, ਵਰਿੰਦਰ ਪਾਲ ਸਿੰਘ, ਅਨੁਜ ਮਦਾਨ, ਇੰਦਰ, ਰਾਮਵੀਰ ਮੌਜੂਦ ਸਨ।