Tarun Chugh ਦਾ ਮਾਨ ਸਰਕਾਰ 'ਤੇ ਤਿੱਖਾ ਹਮਲਾ; 4 ਸਾਲ ਦੀ ਲਾਪਰਵਾਹੀ ਤੋਂ ਬਾਅਦ ਹੁਣ ਕੇਂਦਰ ਤੋਂ ਮਦਦ ਦੀ ਗੁਹਾਰ; ਕਿਸਾਨਾਂ ਨਾਲ ਖੁੱਲ੍ਹਾ ਧੋਖਾ
ਚੰਡੀਗੜ੍ਹ 29 ਮਾਰਚ, 2026: ਪੰਜਾਬ ਵਿੱਚ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਕਣਕ ਦੀ ਖਰੀਦ ਤੋਂ ਪਹਿਲਾਂ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਭਾਜਪਾ ਦੇ ਸੀਨੀਅਰ ਲੀਡਰ ਤਰੁਣ ਚੁੱਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਸਰਕਾਰ ਦਾ ਆਪਣਾ ਪੱਤਰ ਹੀ ਉਸ ਦੀ ਅਸਲੀਅਤ ਨੂੰ ਉਜਾਗਰ ਕਰ ਰਿਹਾ ਹੈ।
ਤਰੁਣ ਚੁੱਘ ਅਨੁਸਾਰ, ਸੂਬੇ ਵਿੱਚ 22 ਲੱਖ ਮੀਟਰਕ ਟਨ ਕਣਕ ਰੱਖਣ ਲਈ ਜਗ੍ਹਾ ਨਹੀਂ ਹੈ, ਜਿਸ ਕਾਰਨ ਹੁਣ ਸਰਕਾਰ FCI ਕੋਲੋਂ ਫ਼ਸਲ ਦੇ ਜ਼ਿਆਦਾ ਉਠਾਨ ਲਈ ਗੁਹਾਰ ਲਗਾ ਰਹੀ ਹੈ। ਭਾਜਪਾ ਨੇ ਸਵਾਲ ਚੁੱਕਿਆ ਕਿ 4 ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ 'ਆਪ' ਸਰਕਾਰ ਨੇ ਨਾ ਤਾਂ ਭੰਡਾਰਨ ਦੀ ਸਮਰੱਥਾ ਵਧਾਈ, ਨਾ ਨਵੇਂ ਗੋਦਾਮ ਤਿਆਰ ਕੀਤੇ ਅਤੇ ਨਾ ਹੀ ਕਿਸਾਨਾਂ ਦੀ ਫ਼ਸਲ ਲਈ ਕੋਈ ਠੋਸ ਪ੍ਰਬੰਧ ਕੀਤੇ। ਜਦੋਂ ਹੁਣ ਖਰੀਦ ਦਾ ਸੀਜ਼ਨ ਸਿਰ 'ਤੇ ਹੈ, ਤਾਂ ਕੇਂਦਰ ਤੋਂ ਮਦਦ ਮੰਗੀ ਜਾ ਰਹੀ ਹੈ। ਚੁੱਘ ਨੇ ਇਸ ਨੂੰ "4 ਸਾਲ ਦੀ ਲਾਪਰਵਾਹੀ" ਅਤੇ ਅਖੀਰਲੇ ਸਮੇਂ 'ਤੇ ਜ਼ਿੰਮੇਵਾਰੀ ਕੇਂਦਰ ਸਿਰ ਮੜ੍ਹਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਚੁੱਘ ਪੰਜਾਬ ਨੇ ਕਿਹਾ ਕਿ ਇਹ ਸਿਰਫ਼ ਮਾੜਾ ਪ੍ਰਬੰਧ (Mismanagement) ਨਹੀਂ, ਸਗੋਂ ਪੰਜਾਬ ਦੇ ਕਿਸਾਨਾਂ ਨਾਲ ਖੁੱਲ੍ਹਾ ਧੋਖਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਨਹੀਂ, ਸਗੋਂ ਸਿਰਫ਼ ਪ੍ਰਚਾਰ ਦੀ ਰਾਜਨੀਤੀ ਦੀ ਚਿੰਤਾ ਹੈ।
Click to Follow Babushahi Facebook page →