← ਪਿਛੇ ਪਰਤੋ
Round 4: ਲੁਧਿਆਣਾ ਪੱਛਮੀ: ਸੰਜੀਵ ਅਰੋੜਾ 2844 ਵੋਟਾਂ ਨਾਲ ਅੱਗੇ, ਕਾਂਗਰਸ ਮੁੜ ਦੂਜੇ ਨੰਬਰ ’ਤੇ (10.36 ਵਜੇ ਸਵੇਰੇ) ਬਾਬੂਸ਼ਾਹੀ ਨੈਟਵਰਕ ਲੁਧਿਆਣਾ, 23 ਜੂਨ, 2025: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਵਿਚ ਚੌਥੇ ਰਾਊਂਡ ਦੀ ਗਿਣਤੀ ਮਗਰੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ 10265 ਵੋਟਾਂ ਲੈ ਕੇ ਸਭ ਤੋਂ ਅੱਗੇ ਹਨ। ਦੂਜੇ ਸਥਾਨ ’ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਹਨ ਜਿਹਨਾਂ ਨੂੰ 7421 ਵੋਟਾਂ ਮਿਲੀਆਂ ਹਨ। ਭਾਜਪਾ ਦੇ ਜੀਵਨ ਗੁਪਤਾ 7193 ਵੋਟਾਂ ਨਾਲ ਤੀਜੇ ਨੰਬਰ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ 2718 ਵੋਟਾਂ ਲੈ ਗਏ ਹਨ। ਇਸ ਤਰੀਕੇ ਸੰਜੀਵ ਅਰੋੜਾ 2844 ਵੋਟਾਂ ਨਾਲ ਅੱਗੇ ਹਨ।
Total Responses : 2894