'ਕੈਨੇਡਾ 'ਚ ਸਟੰਟ ਕਰਨ ਵਾਲਾ ਪੰਜਾਬੀ ਗ੍ਰਿਫ਼ਤਾਰ
ਬਾਬੂਸ਼ਾਹੀ ਬਿਊਰੋ
ਟੋਰਾਂਟੋ, 9 ਨਵੰਬਰ, 2026: ਓਨਟਾਰੀਓ ਵਿੱਚ ਪੀਲ ਰੀਜਨਲ ਪੁਲਿਸ ਦੀ ਸੇਫਰ ਰੋਡਜ਼ ਟੀਮ (SRT) ਨੇ ਓਨਟਾਰੀਓ ਦੀਆਂ ਸੜਕਾਂ 'ਤੇ ਸਟੰਟ ਅਤੇ ਰੇਸਿੰਗ ਕਰਨ ਦੇ ਦੋਸ਼ ਵਿੱਚ ਬਰੈਂਪਟਨ ਦੇ ਰਹਿਣ ਵਾਲੇ 24 ਸਾਲਾ ਪੰਜਾਬੀ ਨੌਜਵਾਨ ਤਰਮਨ ਤੂਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਨੁਸਾਰ ਦੋਸ਼ੀ ਆਪਣੀ ਲਾਲ ਰੰਗ ਦੀ BMW M3 ਕਾਰ ਨੂੰ ਬਿਨਾਂ ਨੰਬਰ ਪਲੇਟਾਂ ਤੋਂ ਚਲਾਉਂਦਾ ਸੀ ਅਤੇ ਪਛਾਣ ਲੁਕਾਉਣ ਲਈ ਹਮੇਸ਼ਾ ਚਿਹਰੇ 'ਤੇ ਸਕੀ ਮਾਸਕ (Ski Mask) ਪਹਿਨਦਾ ਸੀ।ਤਿੰਨ ਮਹੀਨਿਆਂ ਤੱਕ ਪੁਲਿਸ ਤੋਂ ਬਚ ਰਹੇ ਦੋਸ਼ੀ ਨੂੰ ਫੜਨ ਲਈ ਪੀਲ ਪੁਲਿਸ ਨੇ ਰੋਡ ਕੈਮਰੇ, ਡਿਜੀਟਲ ਸਰਵੇਲੈਂਸ ਅਤੇ ਸੈਟੇਲਾਈਟ ਲੋਕੇਸ਼ਨ ਟਰੈਕਿੰਗ ਸਮੇਤ ਹਾਈ-ਟੈੱਕ ਤਕਨਾਲੋਜੀ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਅਦਾਲਤੀ ਸਰਚ ਵਾਰੰਟ ਲੈ ਕੇ ਦੋਸ਼ੀ ਦੇ ਘਰ 'ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
- Download Babushahi App
-
-