ਸੀ.ਜੀ.ਸੀ ਯੂਨੀਵਰਸਿਟੀ ਮੋਹਾਲੀ ਵਿਖੇ 'ਭਾਰਤ ਏ ਆਈ ' ਪ੍ਰੀ-ਸਮਿਟ ਦਾ ਸ਼ਾਨਦਾਰ ਆਯੋਜਨ
ਨਵੀਨਤਾ ਅਤੇ ਜ਼ਿੰਮੇਵਾਰ ਤਕਨਾਲੋਜੀ 'ਤੇ ਦਿੱਤਾ ਜ਼ੋਰ
ਮੋਹਾਲੀ, 24 ਜਨਵਰੀ
ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਵੱਲੋਂ 'ਰਾਸ਼ਟਰੀ ਸਟਾਰਟਅੱਪ ਦਿਵਸ' ਨੂੰ ਸਮਰਪਿਤ "ਭਾਰਤ ਏ ਆਈ : ਡਰਾਈਵਿੰਗ ਇਨਕਲੂਸਿਵ, ਰਿਸਪੌਂਸੀਬਲ ਐਂਡ ਇਮਪੈਕਟ-ਲੈੱਡ ਆਰਟੀਫੀਸ਼ੀਅਲ ਇੰਟੈਲੀਜੈਂਸ" ਵਿਸ਼ੇ 'ਤੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਹ 'ਇੰਡੀਆ- ਏ ਆਈ ਇਮਪੈਕਟ ਸਮਿਟ 2026' ਦਾ ਅਧਿਕਾਰਤ ਪ੍ਰੀ-ਸਮਿਟ ਸੀ, ਜਿਸ ਨੂੰ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਮਾਨਤਾ ਦਿੱਤੀ ਗਈ ਹੈ। ਇਸ ਮੌਕੇ ' ਸਿੱਖਿਆਂ ਅਤੇ ਤਕਨਾਲੋਜੀ ਖੇਤਰ ਦੇ ਕਈ ਮਾਹਿਰਾਂ ਨੇ ਸ਼ਿਰਕਤ ਕਰਦੇ ਹੋਏ ਤਕਨੀਕੀ ਖੇਤਰ ਵਿੱਚ ਆਪਣੀ ਮੋਹਰੀ ਭੂਮਿਕਾ ਨੂੰ ਮੁੜ ਦੁਹਰਾਇਆ।
ਸਮਾਗਮ ਦੌਰਾਨ ਕੀ-ਨੋਟ ਐਡਰੈੱਸ, ਪੈਨਲ ਡਿਸਕਸ਼ਨ ਅਤੇ ਵਰਕਸ਼ਾਪਾਂ ਰਾਹੀਂ ਏ ਆਈ ਦੇ ਨੈਤਿਕ ਪੱਖਾਂ ਅਤੇ ਅਸਲ ਦੁਨੀਆ ਵਿੱਚ ਇਸ ਦੀ ਵਰਤੋਂ ਬਾਰੇ ਡੂੰਘੀ ਚਰਚਾ ਕੀਤੀ ਗਈ। ਮੁੱਖ ਮਹਿਮਾਨ ਵਜੋਂ ਅਮਿਤ ਕਟਾਰੀਆ ਸੀ ਈ ੳ ਅਤੇ ਸਹਿ-ਸੰਸਥਾਪਕ, ਸਾਰਸ ਏ ਆਈ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਇਜ਼ਰਾਈਲ ਦੂਤਾਵਾਸ ਦੀ ਤਕਨਾਲੋਜੀ ਮੁਖੀ ਮਾਇਆ ਸ਼ਰਮਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਸ਼ਵ ਪੱਧਰੀ ਰੁਝਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ,ਕਿ ਭਾਰਤ ਏ ਆਈ ਸਾਡੀ ਉਸ ਵਚਨਬੱਧਤਾ ਦਾ ਪ੍ਰਤੀਕ ਹੈ ਜਿੱਥੇ ਤਕਨਾਲੋਜੀ ਅਤੇ ਨੈਤਿਕਤਾ ਦਾ ਮੇਲ ਹੁੰਦਾ ਹੈ। ਅਸੀਂ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰ ਰਹੇ ਹਾਂ। ਯੂਨੀਵਰਸਿਟੀ ਦੇ ਇਨਕਿਊਬੇਸ਼ਨ ਅਤੇ ਸਟਾਰਟਅੱਪਸ ਦੇ ਸੀ.ਈ.ਓ. ਡਾ. ਅਤੀ ਪ੍ਰਿਯੇ ਨੇ ਵੀ ਸਫਲਤਾਪੂਰਵਕ ਆਯੋਜਨ ਲਈ ਸਭ ਦਾ ਧੰਨਵਾਦ ਕੀਤਾ।
ਸਮਾਗਮ ਦਾ ਖਾਸ ਖਿੱਚ ਦਾ ਕੇਂਦਰ ' ਏ ਆਈ ਪ੍ਰੋਜੈਕਟ ਸ਼ੋਅਕੇਸ' ਰਿਹਾ, ਜਿੱਥੇ ਵਿਦਿਆਰਥੀਆਂ ਨੇ ਸਿਹਤ ਸੇਵਾਵਾਂ, ਸਾਈਬਰ ਸੁਰੱਖਿਆ ਅਤੇ ਸਿੱਖਿਆ ਨਾਲ ਸਬੰਧਤ ਏ ਆਈ ਮਾਡਲ ਪੇਸ਼ ਕੀਤੇ। ਇਸ ਸਮਿਟ ਦੇ ਮੁੱਖ ਨੁਕਤੇ 19-20 ਫਰਵਰੀ 2026 ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ 'ਇੰਡੀਆ- ਏ ਆਈ ਇਮਪੈਕਟ ਸਮਿਟ' ਵਿੱਚ ਸਾਂਝੇ ਕੀਤੇ ਜਾਣਗੇ।