ਬੈਂਕਾਂ ਦੀ ਤਿੰਨ ਰੋਜ਼ਾ ਹੜਤਾਲ ਮੁਲਤਵੀ
ਜ਼ਿਨੀਆ ਬੱਲੀ/ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 28 ਸਤੰਬਰ, 2026: ਬੈਂਕਾਂ ਦੀ ਅੱਜ 28 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਰੋਜ਼ਾ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਇਹ ਫੈਸਲਾ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ ਐਫ ਬੀ ਯੂ) ਦੀ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ ਬੀ ਏ) ਨਾਲ ਮੁੱਖ ਮੁੱਦਿਆਂ ’ਤੇ ਹੋਈ ਗੱਲਬਾਤ ਅਤੇ ਮੰਗਾਂ ਦੇ ਨਿਪਟਾਰੇ ਵਾਸਤੇ ਕਮੇਟੀ ਗਠਿਤ ਕਰਨ ਦੇ ਫੈਸਲੇ ਮਗਰੋਂ ਲਿਆ ਗਿਆ ਹੈ। ਇਹ ਕਮੇਟੀ ਬੈਂਕਾਂ ਵਿਚ ਹਰ ਸ਼ਨੀਵਾਰ ਨੂੰ ਛੁੱਟੀ ਕਰਨ ਦੇ ਫੈਸਲੇ ਸਮੇਤ ਹੋਰ ਮੰਗਾਂ ’ਤੇ ਚਰਚਾ ਕਰੇਗੀ ਤੇ ਫਿਰ ਫੈਸਲਾ ਲਿਆ ਜਾਵੇਗਾ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-