80 ਫੀਸਦ ਕਾਗਜ਼ ਰੱਦ ਹੋਣ ਤੇ ਆਕਾਲੀ ਦੱਲ ਵਿੱਚ ਰੋਸ ਦੀ ਲਹਿਰ
ਕਿਹਾ, ਇਹ ਲੋਕਤੰਤਰ ਦਾ ਘਾਣ ਹੈ
ਰੋਹਿਤ ਗੁਪਤਾ
ਗੁਰਦਾਸਪੁਰ : ਪੰਜਾਬ ਵਿੱਚ ਬਲਾਕ ਸਮਤੀ ਅਤੇ ਜ਼ਿਲਾ ਪਰੀਸ਼ਦ ਦੀ ਚੋਣਾਂ ਦੇ ਐਲਾਨ ਤੋ ਬਾਦ ਮਾਹੋਲ ਗਰਮਾਈਆ ਨਜ਼ਰ ਆ ਰਿਹਾ ਹੈ। ਬੀਤੇ ਕੱਲ ਚੋਣਾਂ ਲਈ ਕਾਗਜ਼ ਜਮਾ ਉਸ ਤੋਂ ਬਾਅਦ ਉਹਨਾਂ ਦੀ ਪੜਤਾਲ ਕੀਤੀ ਗਈ ਅਤੇ ਕਾਫੀ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਵਿਰੋਧੀ ਧਿਰ ਨਾਮ ਜਦੀ ਰੱਦ ਹੋਣ ਕਾਰਨ ਖਾਸੇ ਨਾਰਾਜ਼ ਨਜ਼ਰ ਆ ਰਹੇ ਹਨ। ਜਿੱਥੇ ਕਾਂਗਰਸੀ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਤੇ ਦੋਸ਼ ਲਗਾਏ ਗਏ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਦੋਸ਼ ਹੈ ਕਿ ਜਾਣ ਬੁਝ ਕੇ ਸਾਡੇ ਕਾਗਜ਼ ਰੱਦ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਹਲਕਾ ਇੰਚਾਰਜ ਕਾਦੀਆਂ ਗੁਰਇਕਬਾਲ ਸਿੰਘ ਮਾਹਲ ਨੇ ਇਕ ਪ੍ਰੈਸ ਕਾਨਫਰੰਸ ਕੀਤੀ ਅਤੇ ਪੰਜਾਬ ਸਰਕਾਰ ਵਿਰੁਧ ਗੁੱਸਾ ਜ਼ਾਹਿਰ ਕੀਤਾ। ੳਹਨਾ ਕਿਹਾ ਕਿ ਤਰਨਤਾਰਨ ਚੋਣਾ ਤੋ ਬਾਦ ਸਰਕਾਰ ਬੋਖਲਾਈ ਹੋਈ ਹੈ ਤਰਨਤਾਰਨ ਚੋਣਾ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਨੂੰ ਪਸੰਦ ਕੀਤਾ ਹੈ।
ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ੳਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰੇਗਾ ਅਤੇ ਜੋ ਵੀ ਹਾਈਕਮਾਂਡ ਦਾ ਹੁਕਮ ਹੋਵੇਗਾ ਅਸੀਂ ੳਸੇ ਤਰਾਂ ਹੀ ਅਗਲਾ ਕਦਮ ਚੁਕਾਂਗੇ। ਇਸ ਮੋਕੇ ਵੱਡੀ ਗਿਣਤੀ ਵੱਚ ਅਕਾਲੀ ਦਲ ਵਰਕਰ ਹਾਜ਼ਰ ਸਨ।