ਹੜਾਂ ਕਾਰਨ ਰੁੜੇ ਸੜਕ ਦੇ ਕਿਨਾਰਿਆਂ ਕਾਰਨ ਮੁੜ ਵਾਪਰਿਆ ਭਿਆਨਕ ਸੜਕੀ ਹਾਦਸਾ, ਇਕਲੌਤੇ ਪੁੱਤਰ ਦੀ ਦਰਦਨਾਕ ਮੌਤ
ਦਰਖਤ ਨਾਲ ਜਾ ਵੱਜੀ ਕਾਰ
ਰੋਹਿਤ ਗੁਪਤਾ
ਗੁਰਦਾਸਪੁਰ : ਹੜਾਂ ਦੌਰਾਨ ਨੁਕਸਾਨੇ ਗਏ ਸੜਕਾਂ ਦੇ ਕਿਨਾਰੇ ਲਗਾਤਾਰ ਹਾਦਸਿਆਂ ਦਾ ਸਬੱਬ ਬਣ ਰਹੇ ਹਨ ਪਰ ਅਨੇਕਾਂ ਦੁਰਘਟਨਾਵਾਂ ਹੋਣ ਦੇ ਬਾਵਜੂਦ ਇਹਨਾਂ ਦੀ ਮੁਰੰਮਤ ਦੇ ਇੰਤਜ਼ਾਮ ਨਹੀਂ ਕੀਤੇ ਜਾ ਰਹੇ। ਅੱਜ ਫੇਰ ਇਨਾ ਰੁੜ ਚੁੱਕੇ ਕਿਨਾਰਿਆਂ ਕਾਰਨ ਦੀਨਾਨਗਰ ਬਹਿਰਾਮਪੁਰ ਰੋਡ ਤੇ ਭਿਆਨਕ ਹਾਦਸਾ ਹੋਇਆ ਜਿਸ ਵਿੱਚ ਅੰਕੁਸ਼ ਸੈਨੀ ਨਾਮ ਦੇ ਪਿੰਡ ਰਾਮਪੁਰ ਦੇ ਰਹਿਣ ਵਾਲੇ 20 ਵਰਿਆਂ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਕਾਰ ਤੇ ਦੋ ਨੌਜਵਾਨ ਸਵਾਰ ਹੋ ਕੇ ਦੀਨਾਨਗਰ ਵਾਲੀ ਸਾਈਡ ਤੋਂ ਆ ਰਹੇ ਸਨ ਜਦ ਆਪਣੇ ਪਿੰਡ ਰਾਮਪੁਰ ਤੋਂ ਥੋੜਾ ਪਿੱਛੇ ਪਹੁੰਚੇ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਟੁੱਟੇ ਹੋਣ ਕਾਰਣ ਕਾਰ ਇੱਕ ਦਰੱਖਤ ਨਾਲ ਟਕਰਾਉਣ ਉਪਰੰਤ ਹਾਦਸਾਗ੍ਰਸਤ ਹੋ ਗਈ ਜਿਸ ਦੌਰਾਨ ਦੋਵੇਂ ਨੌਜਵਾਨ ਜਖਮੀ ਹੋ ਗਏ ਜਿਨਾਂ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਪਰ ਉਥੇ ਇਕ ਨੌਜਵਾਨ ਅੰਕੁਸ਼ (20) ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ ।ਇਹ ਹਾਦਸਾ ਇਨਾ ਖਤਰਨਾਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ । ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਮਾਪਿਆਂ ਦਾ ਇਕਲੋਤਾ ਪੁੱਤਰ ਸੀ ।
Click to Follow Babushahi Facebook page →