ਹੈਬੋਵਾਲ ਪੁਲਿਸ ਦਾ ਐਕਸ਼ਨ: ਲੁੱਟ-ਖੋਹ ਕਰਨ ਵਾਲਾ ਨੌਜਵਾਨ ਕਾਬੂ, ਅਸਲਾ ਅਤੇ ਚੋਰੀ ਦਾ ਸਮਾਨ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 14 ਜੁਲਾਈ 2026
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ, ਦੇਵ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ, ਜਤਿੰਦਰਪਾਲ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ, INSP/SHO ਕੁਲਵੰਤ ਕੌਰ ਮੁੱਖ ਅਫਸਰ ਥਾਣਾ ਹੈਬੋਵਾਲ, ਲੁਧਿਆਣਾ ਦੀਆ ਹਦਾਇਤਾ ਮੁਤਾਬਿਕ ਸਥ ਸੁਖਜਿੰਦਰ ਸਿੰਘ ਇੰਚਾਰਜ ਚੌਕੀ ਜਗਤਪੁਰੀ ਥਾਣਾ ਹੈਬੋਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਮਾਰੂ ਹਥਿਆਰ ਦਿਖਾ ਕਰ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ।ਕਿ ਮੁਖਬਰ ਖਾਸ ਦੀ ਇਤਲਾਹ ਪਰ ਜੋਬਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਹੰਬੜਾ ਲੁਧਿਆਣਾ ਦੇ ਖਿਲਾਫ ਮੁਕੱਦਮਾ ਨੰ.177 ਮਿਤੀ 10-07-2025 ਅ/ਧ 307 ਬੀ.ਐੱਨ.ਐੱਸ ਥਾਣਾ ਹੈਬੋਵਾਲ ਲੁਧਿਆਣਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ ਇੱਕ ਮੋਟਰਸਾਇਕਲ ਸਪਲੈਂਡਰ ਬਿਨਾ ਨੰਬਰੀ, 4 ਮੋਬਾਇਲ ਫੋਨ ਵੱਖ ਵੱਖ ਕੰਪਨੀਆ, ਇੱਕ ਦੇਸੀ ਕੱਟਾ .315 ਬੋਰ, ਬ੍ਰਾਮਦ ਕਰਕੇ ਬਾਅਦ ਪੁੱਛ ਗਿੱਛ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਮੁਕੱਦਮਾ ਉਕਤ ਵਿੱਚ 25-54-59 ਅਸਲਾ ਐਕਟ ਦਾ ਵਾਧਾ ਕੀਤਾ ਗਿਆ।
- Download Babushahi App
-
-