ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖਤ ਕਾਰਵਾਈ ਜਾਰੀ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ ,18 ਜਨਵਰੀ 2026: ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਪੁਲਿਸ ਨੇ ਤਿੰਨ ਵੱਖ-ਵੱਖ ਮੁਕੱਦਮੇ ਦਰਜ ਕ ਕਰਕੇ 100 ਗ੍ਰਾਮ ਹੈਰੋਇਨ, 1,80,000 Pregabalin Capsules, 01 ਪਿਸਟਲ 32 ਬੋਰ ਅਤੇ 160000 ਰੁਪਏ ਡਰੱਗ ਮਨੀ ਸਮੇਤ 11 ਜਣਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਪੁਲਿਸ ਪਾਰਟੀ ਵੱਲੋਂ ਮਲੋਟ–ਬਠਿੰਡਾ ਰੋਡ ਤੋਂ ਡਬਵਾਲੀ ਰੋਡ ਨੂੰ ਜਾਣ ਵਾਲੇ ਨਵੇਂ ਬਣੇ ਬਾਈਪਾਸ ‘ਤੇ ਨਾਕਾਬੰਦੀ ਦੌਰਾਨ ਮੁਖ਼ਬਰ ਖ਼ਾਸ ਦੀ ਭਰੋਸੇਯੋਗ ਇਤਲਾਹ ‘ਤੇ ਕਾਰਵਾਈ ਕਰਦਿਆਂ Pregabalin Capsules ਦੇ ਗੈਰ-ਕਾਨੂੰਨੀ ਵਿੱਚ ਸ਼ਾਮਲ ਅੱਠ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।
ਗ੍ਰਿਫਤਾਰ ਮੁਲਜ਼ਮਾਂ ਵਿੱਚ.ਸਾਹਿਲ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ 23 ਸੈਕਟਰ ਖਰੜ, 2.ਰਾਹੁਲ ਪੁੱਤਰ ਮਹਿੰਦਰ ਕੁਮਾਰ ਵਾਸੀ ਗਾਬੜੀ ਕੰਡਾ ਫਾਜਲਕਾ, ਅਮਰਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਵਨਵਾਲਾ ਹਨਬਤਾ ਫਾਜ਼ਿਲਕਾ ,ਜਗਦੀਸ਼ ਕੁਮਾਰ ਪੁੱਤਰ ਸੂਰਜ ਪ੍ਰਕਾਸ਼ ਵਾਸੀ ਨੇੜੇ ਸ਼ਾਹ ਪੈਲਸ ਫਾਜ਼ਿਲਕਾ, ਭਜਨ ਲਾਲ ਪੁੱਤਰ ਲਛਮਣ ਦਾਸ ਵਾਸੀ ਬਣਨ ਵਾਲਾ ਮਹੰਤਾ ਜ਼ਿਲ੍ਹਾ ਫਾਜ਼ਿਲਕਾ, ਵੈਭਵ ਪੁੱਤਰ ਵਿਜੇ ਕੁਮਾਰ ਵਾਸੀ ਮੋੜ ਗਲੀ ਨੰਬਰ ਅੱਠ ਸ੍ਰੀ ਮੁਕਤਸਰ ਸਾਹਿਬ ,ਅਲਫਾਜ ਪੁੱਤਰ ਮੁਹੰਮਦ ਹਫੀਜ਼ ਵਾਸੀ ਨੇੜੇ ਮਿਸ਼ਨ ਸਕੂਲ ਸ੍ਰੀ ਮੁਕਤਸਰ ਸਾਹਿਬ ਅਤੇਸ਼ਕੀਲ ਪੁੱਤਰ ਮੁਹੰਮਦ ਰਫੀਕ ਨੇੜੇ ਪ੍ਰਾਣੀ ਚੁੰਗੀ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 1,80,000 Pregabalin Capsules 1,60,000 ਡਰੱਗ ਮਨੀ ਅਤੇ ਚਾਰ ਵੱਖ-ਵੱਖ ਕਾਰਾਂ ਬਰਾਮਦ ਕੀਤੀਆਂ ਹਨ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਗਸ਼ਤ ਦੌਰਾਨ ਮੁਖ਼ਬਰ ਦੀ ਸੂਚਨਾ ‘ਤੇ ਕੋਟਲੀ ਰੋਡ ਪੁਲ ਸੂਆ ‘ਤੇ ਛਾਪੇਮਾਰੀ ਕਰਕੇ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ। ਇਸ ਮਾਮਲੇ ਵਿੱਚ.ਸੂਰਜ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਕੋਟਲੀ ਦੇਵਨ, ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰਕੇ 32 ਬੋਰ ਦਾ ਇੱਕ ਪਿਸਤੌਲ ਅਤੇ ਇੱਕ ਕਾਰਤੂਸ ਬਰਾਮਦ ਕੀਤਾ ਹੈ। ਆਪਣੀ ਕਾਰਵਾਈ ਨੂੰ ਜਾਰੀ ਰੱਖਦਿਆਂ ਸੀ.ਆਈ.ਏ. ਸਟਾਫ਼ ਵੱਲੋਂ ਭਾਈ ਮਹਾ ਸਿੰਘ ਯਾਦਗਾਰੀ ਗੇਟ ਨੇੜੇ ਚੈਕਿੰਗ ਦੌਰਾਨ 2 ਨੌਜਵਾਨਾਂ ਨੂੰ ਮੋਟਰਸਾਈਕਲ ‘ਤੇ ਸ਼ੱਕੀ ਹਾਲਤ ਵਿੱਚ ਰੋਕ ਕੇ ਚੈਕ ਕੀਤਾ ਗਿਆ, ਜਿਨ੍ਹਾਂ ਪਾਸੋਂ ਹੈਰੋਇਨ ਬਰਾਮਦ ਹੋਈ। ਪੁਲਿਸ ਨੇ
ਰਮਨ ਉਰਫ਼ ਗੋਰਾ ਪੁੱਤਰ ਪ੍ਰਕਾਸ਼ ਵਾਸੀਅਨ ਖਿਲਚੀਆਂ ਕਦੀਮ ਜ਼ਿਲਾ ਫਾਜ਼ਲਕਾ ਤੂੰ ਇਲਾਵਾ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲੈ ਕੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਐਸ.ਐਸ.ਪੀ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ. ਜੀ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਿਆਂ ਦੀ ਸਪਲਾਈ ਚੇਨ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਇੰਟੈਲੀਜੈਂਸ ਅਧਾਰਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੋ ਵੀ ਵਿਅਕਤੀ ਨਸ਼ਿਆਂ ਦੇ ਧੰਦੇ ਜਾਂ ਨਜਾਇਜ਼ ਅਸਲੇ ਨਾਲ ਜੁੜਿਆ ਮਿਲੇਗਾ, ਉਹਨਾਂ ਖਿਲਾਫ ਲਗਾਤਾਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਸਬੰਧੀ ਕੋਈ ਵੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ, ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਜ਼ਿਲ੍ਹਾ ਪੁਲਿਸ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।