ਸੋਸ਼ਲ ਮੀਡੀਆ Influencer ਦੀਪਿਕਾ ਲੁਥਰਾ ਨੂੰ ਫਿਰ ਮਿਲੀ ਧਮਕੀ, ਪੁਲਿਸ ਤੋਂ ਮੰਗੀ ਸੁਰੱਖਿਆ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 13 ਜੂਨ, 2025: ਸੋਸ਼ਲ ਮੀਡੀਆ Influencer ਦੀਪਿਕਾ ਲੁਥਰਾ ਨੂੰ ਇਕ ਵਾਰ ਫਿਰ ਤੋਂ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਜਿਸ ਮਗਰੋਂ ਲੁਥਰਾ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਨੂੰ ਮਿਲ ਕੇ ਸੁਰੱਖਿਆ ਦੀ ਮੰਗ ਕੀਤੀ ਹੈ।
ਦੀਪਿਕਾ ਲੁਥਰਾ ਨੇ ਕਿਹਾ ਕਿ ਉਸਨੇ ਪਹਿਲਾਂ ਮਿਲੀ ਧਮਕੀ ਤੋਂ ਬਾਅਦ ਸਾਰੀਆਂ ਵਿਵਾਦਗ੍ਰਸਤ ਵੀਡੀਓਜ਼ ਡਲੀਟ ਕਰ ਦਿੱਤੀਆਂ ਸਨ ਪਰ ਹੁਣ ਫਿਰ ਤੋਂ ਧਮਕੀਆਂ ਮਿਲ ਰਹੀਆਂ ਹਨ।
ਦੂਜੇ ਪਾਸੇ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਜਿਸਨੂੰ ਬਠਿੰਡਾ ਪੁਲਿਸ ਨੇ ਇਕ ਹੋਰ ਸੋਸ਼ਲ ਮੀਡੀਆ Influencer ਦੇ ਕਤਲ ਕੇਸ ਵਿਚ ਗ੍ਰਿਫਤਾਰ ਕੀਤਾ ਹੈ, ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਦੀਪਿਕਾ ਨੂੰ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਪਾਰਕਿੰਗ ਸਿਰਫ ਬਠਿੰਡਾ ਵਿਚ ਹੀ ਨਹੀਂ ਹੈ ਬਲਕਿ ਹੋਰ ਪਾਸੇ ਵੀ ਹਨ।
- Download Babushahi App
-
-