ਸੀਚੇਵਾਲ 'ਚ ਲੱਗਾ ਖਿਡਾਰੀਆਂ ਦਾ ਮੇਲਾ, ਪੰਜਾਬ ਭਰ ਤੋਂ ਖਿਡਾਰੀ ਹੋਏ ਸ਼ਾਮਿਲ
ਕੱਬਡੀ ਦੇ ਖਿਡਾਰੀਆਂ ਦੀ ਹੋ ਰਹੀ ਹੈ ਪਨੀਰੀ ਤਿਆਰ – ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 2 ਜੂਨ 2025- ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 37ਵੀਂ ਬਰਸੀ ਨੂੰ ਸਮਰਪਿਤ ਚੱਲ ਰਹੇ ਪੰਜ ਦਿਨਾਂ ਖੇਡ ਟੂਰਨਾਮੈਂਟ ਦੇ ਚੌਥੇ ਦਿਨ ਖਿਡਾਰੀਆਂ ਦਾ ਮੇਲਾ ਲੱਗਾ ਰਿਹਾ। ਸੰਤ ਅਵਤਾਰ ਸਿੰਘ ਯਾਦਗਾਰੀ ਸਟੇਡੀਅਮ ਦੇ ਹਰ ਪਾਸੇ ਖਿਡਾਰੀ ਹੀ ਖਿਡਾਰੀ ਨਜ਼ਰ ਆ ਰਹੇ ਸਨ। ਕੱਬਡੀ ਅਤੇ ਵਾਲੀਵਾਲ ਦੀਆਂ ਟੀਮਾਂ ਦੇ ਫਾਈਨਲ ਮੁਕਾਬਲੇ ਭਲਕੇ 2 ਜੂਨ ਨੂੰ ਹੋਏੇ।
ਇਸ ਸਟੇਡੀਅਮ ਵਿੱਚ ਵਾਲੀਬਾਲ ਦੀਆਂ ਦੋ ਗਰਾਉਂਡਾਂ ਅਤੇ ਕਬੱਡੀ ਮੁਕਾਬਲਿਆਂ ਲਈ 2 ਗਰਾਊਂਡਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇੱਕ ਕੱਬਡੀ ਦੀ ਗਰਾਉਂਡ ਸਟੇਡੀਅਮ ਦੇ ਅੰਦਰ ਤੇ ਇੱਕ ਬਾਹਰ ਬਣਾਈ ਗਈ ਸੀ। ਇੰਨ੍ਹਾਂ ਗਰਾਉਂਡਾਂ ਵਿਚ ਸਾਰਾ ਦਿਨ ਲਗਾਤਾਰ ਮੈਚ ਚਲੱਦੇ ਰਹੇ। ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਪੰਜ ਰੋਜ਼ਾ ਖੇਡ ਮੇਲੇ ਵਿੱਚ ਹੁਣ ਤੱਕ ਦੋ ਹਾਜ਼ਰ ਦੇ ਕਰੀਬ ਖਿਡਾਰੀ ਭਾਗ ਲੈ ਚੱੁਕੇੇ ਹਨ। ਇਹ ਖਿਡਾਰੀ ਪੰਜਾਬ ਭਰ ਤੋਂ ਆਏ ਹੋਏ ਹਨ ਤੇ ਦੂਰੋਂ ਆਏ ਖਿਡਾਰੀਆਂ ਦੇ ਰਹਿਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਨਿਰਮਲ ਕੁਟੀਆ ਵੱਲੋਂ ਕੀਤਾ ਗਿਆ।
ਖੇਡ ਸਟੇਡੀਅਮ ਵਿੱਚ ਖੇਡ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਖਿਡਾਰੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਕੱਬਡੀ ਵਿੱਚ ਛੋਟੇ ਖਿਡਾਰੀਆਂ ਨੂੰ ਮੌਕਾ ਦੇ ਕੇ ਇੱਕ ਤਰ੍ਹਾਂ ਨਾਲ ਕੱਬਡੀ ਖਿਡਾਰੀਆਂ ਦੀ ਪਨੀਰੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੋਣ ਵਾਲੇ ਖੇਡ ਮੇਲਿਆਂ ਵਿੱਚ ਛੋਟੇ ਭਾਰ ਵਰਗ ਦੀਆਂ ਟੀਮਾਂ ਦੇ ਮੈਚ ਹੀ ਨਹੀਂ ਕਰਵਾਏ ਜਾਂਦੇ। ਜਦ ਕਿ ਛੋਟੇ ਖਿਡਾਰੀਆਂ ਨੂੰ ਸਭ ਤੋਂ ਵੱਧ ਮੌਕੇ ਮਿਲਣੇ ਚਾਹੀਦੇ ਹਨ।
ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ 35 ਕਿਲੋ ਭਾਰ ਵਰਗ ਦੀਆਂ 50 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ 45 ਕਿਲੋ ਭਾਰ ਵਰਗ ਦੀਆਂ 43 ਟੀਮਾਂ ਆਈਆਂ ਹੋਈਆਂ ਹਨ। ਇਸੇ ਤਰ੍ਹਾਂ 65 ਕਿਲੋ ਭਾਰ ਵਰਗ ਦੀਆਂ 60 ਟੀਮਾਂ ਹਿੱਸਾ ਲੈ ਰਹੀਆਂ ਹਨ।
ਸੰਤ ਅਵਤਾਰ ਸਿੰਘ ਯਾਦਗਾਰੀ ਕੁਸ਼ਤੀ ਛਿੰਝ ਮੇਲਾ ਸੀਚੇਵਾਲ ਸੰਪਨ
ਸੰਤ ਅਵਤਾਰ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਪਿੰਡ ਸੀਚੇਵਾਲ ਵਿਖੇ ਕਰਵਾਏ ਗਏ ਕੁਸ਼ਤੀ ਛਿੰਝ ਮੇਲੇ ਵਿੱਚ ਪੰਜਾਬ ਭਰ ਤੋਂ 80 ਦੇ ਕਰੀਬ ਪਹਿਲਵਾਨਾਂ ਨੇ ਭਾਗ ਲਿਆ ਤੇ ਕੁਸ਼ਤੀ ਦੇ ਜ਼ੋਹਰ ਦਿਖਾਏ। ਉਹਨਾਂ ਵਿਚੋਂ, ਸੀਚੇਵਾਲ ਦੇ ਕਮਲਪ੍ਰੀਤ ਨੇ 35 ਕਿਲੋ ਭਾਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜਦਕਿ 45 ਕਿਲੋ ਭਾਰ ਵਿੱਚ ਉਦੇ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। 80+ ਕਿਲੋ ਵਿੱਚ ਸਾਹਿਲ ਮਾਨਸਾ ਨੇ ਸੰਦੀਪ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਮੁਕਾਬਲੇ ਦੀ ਰਸਮੀ ਸ਼ੁਰੂਆਤ ਸੰਤ ਬਲਬੀਰ ਸਿੰਘ ਨੇ ਕੀਤੀ। ਉਹਨਾਂ ਖਿਡਾਰੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿ ਕਿ ਆਪਣੀ ਖੇਡ ਦਾ ਜ਼ੋਹਰ ਦਿਖਾਉਣ ਲਈ ਉਤਸ਼ਾਹਿਤ ਕੀਤਾ ਅਤੇ ਜੇਤੂ ਪਹਿਲਵਾਨਾਂ ਨੂੰ ਇਨਾਮੀ ਰਾਸ਼ੀ ਵਜੋ ਪੁਰਸਕਾਰ ਤੇ ਨਕਦ ਇਨਾਮ ਦਿੱਤੇ ਗਏ।