ਸਿਹਤ ਵਿਭਾਗ ਦੇ ਮੁਲਾਜ਼ਮਾਂ ਪ੍ਰਤੀ ਵਤੀਰੇ ਨੂੰ ਲੈ ਕੇ ਸਰਜਨ ਬਠਿੰਡਾ ਖਿਲਾਫ ਰੋਸ ਧਰਨਾ
ਅਸ਼ੋਕ ਵਰਮਾ
ਬਠਿੰਡਾ, 16 ਦਸੰਬਰ 2025: ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਬਠਿੰਡਾ ਦੇ ਕਨਵੀਨਰ ਮਨੀਸ਼ ਕੁਮਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਸਿਵਲ ਸਰਜਨ ਬਠਿੰਡਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਪ੍ਰਤੀ ਕਥਿਤ ਤੌਰ ਤੇ ਮਾੜਾ ਰਵੱਈਆ ਅਪਣਾਇਆ ਜਾ ਰਿਹਾ ਹੈ ਜੋ ਕੇ ਨਾ ਸਹਿਣਯੋਗ ਹੈ। ਪਿਛਲੇ ਦਿਨੀਂ ਸੁਖਪਾਲ ਸਿੰਘ ਹੈਲਥ ਸੁਪਰਵਾਈਜਰ ਬਠਿੰਡਾ ਦੀ ਨਜਾਇਜ਼ ਸੀਟ ਬਦਲੀ ਕੀਤੀ ਗਈ ਹੈ ਜਿਸ ਦੇ ਸੰਬੰਧ ਵਿੱਚ ਜਥੇਬੰਦੀ ਵੱਲੋਂ ਪਹਿਲਾਂ ਵੀ ਸਿਵਲ ਸਰਜਨ ਨੂੰ ਮਿਲ ਕੇ ਨਜਾਇਜ਼ ਕੀਤੀ ਬਦਲੀ ਰੱਦ ਕਰਨ ਲਈ ਕਿਹਾ ਤਾਂ ਉਹਨਾਂ ਨੇ ਬਦਲੀ ਰੱਦ ਕਰਨ ਦੀ ਗੱਲ ਸਵੀਕਾਰੀ ਸੀ।ਪਰ ਲੰਮਾ ਸਮਾਂ ਬੀਤ ਜਾਣ ਤੇ ਵੀ ਬਦਲੀ ਰੱਦ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਅੱਜ ਜਥੇਬੰਦੀ ਦੇ ਆਗੂਆਂ ਵੱਲੋਂ ਸਿਵਲ ਸਰਜਨ ਬਠਿੰਡਾ ਨਾਲ ਗੱਲਬਾਤ ਕਰਨੀ ਚਾਹੀ ਪਰ ਸਿਵਲ ਸਰਜਨ ਵੱਲੋਂ ਗੱਲ ਕਰਨੀ ਮੁਨਾਸਿਬ ਨਾ ਸਮਝੀ ਗਈ। ਜਿਸ ਦਾ ਜਥੇਬੰਦੀ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਜਿੰਨਾਂ ਚਿਰ ਸਿਵਲ ਸਰਜਨ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਨਹੀਂ ਕੀਤੀ ਜਾਂਦੀ ਅਤੇ ਨਜਾਇਜ਼ ਕੀਤੀ ਸੀਟ ਬਦਲੀ ਰੱਦ ਨਾ ਹੋਣ ਤੱਕ ਸਿਵਲ ਹਸਪਤਾਲ ਬਠਿੰਡਾ ਦੇ ਪੈਰਾ ਮੈਡੀਕਲ ਦੇ ਸਾਥੀ ਆਪਣੀਆਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਮਿਤੀ 17-12-2025 ਦਿਨ ਬੁੱਧਵਾਰ ਤੋਂ ਕੰਮ ਬੰਦ ਕਰਕੇ ਸਿਵਲ ਹਸਪਤਾਲ ਦਫ਼ਤਰ ਦੇ ਗੇਟ ਅੱਗੇ ਧਰਨੇ ਤੇ ਬੈਠਣਗੇ।
ਇਸ ਮੌਕੇ ਹਰਜੀਤ ਸਿੰਘ ਮੁੱਖ ਸਲਾਹਕਾਰ, ਪਰਮਜੀਤ ਕੌਰ ਸਿੱਧੂ ਪ੍ਰਧਾਨ ਨਰਸਿੰਗ ਐਸੋਸੀਏਸ਼ਨ, ਰਾਵਿੰਦਰ ਕੌਰ, ਜਸਵਿੰਦਰ ਸ਼ਰਮਾ ਚੀਫ਼ ਆਰਗੇਨਾਈਜ਼ਿੰਗ, ਗੁਰਪ੍ਰੀਤ ਸਿੰਘ ਪ੍ਰਧਾਨ ਵਾਰਡ ਅਟੈਂਡੈਂਟ, ਬਲਵੰਤ ਸਿੰਘ ਲੈਬ ਟੈਕਨੀਸ਼ੀਅਨ, ਜਤਿੰਦਰ ਸਿੰਘ ਪ੍ਰਧਾਨ ਆਊਟ ਸੋਰਸ ਯੂਨੀਅਨ, ਨਰਵਿੰਦਰ ਸਿੰਘ, ਸੁਖਪਾਲ ਸਿੰਘ, ਦਲਜੀਤ ਸਿੰਘ, ਵਰਿੰਦਰ ਸਿੰਘ, ਰਾਜਦੀਪ ਸਿੰਘ, ਗੁਰਮੀਤ ਸਿੰਘ, ਨਵਜੋਤ ਸਿੰਘ, ਪਰਮਜੀਤ ਸਿੰਘ, ਜੋਨੀ ਕੁਮਾਰ, ਸੁਨੀਲ ਕੁਮਾਰ,ਰਿੰਪਲ ਸਿੰਘ, ਅਮਨਦੀਪ ਕੁਮਾਰ, ਮਨਦੀਪ ਸ਼ਰਮਾ ਅਤੇ ਯਾਦਵਿੰਦਰ ਸਿੰਘ ਆਦਿ ਸਾਥੀ ਹਾਜ਼ਰ ਸਨ।