ਸਾਵਧਾਨ ! ਐਮਰਜੈਂਸੀ ਵਾਹਨਾਂ ਨੂੰ ਰਾਹ ਨਾ ਦੇਣ 'ਤੇ ਲੱਗ ਸਕਦਾ ਹੈ ₹10,000 ਦਾ ਜੁਰਮਾਨਾ-- ਏਸੀਪੀ ਟ੍ਰੈਫਿਕ ਗੁਰਦੇਵ ਸਿੰਘ
ਸੁਖਮਿੰਦਰ ਭੰਗੂ
ਲੁਧਿਆਣਾ 17 ਫਰਵਰੀ 2026
ਸੜਕ 'ਤੇ ਚੱਲਦੇ ਸਮੇਂ ਕਈ ਵਾਰ ਅਸੀਂ ਐਮਰਜੈਂਸੀ ਵਾਹਨਾਂ ਦੇ ਸਾਇਰਨ ਦੀ ਆਵਾਜ਼ ਨੂੰ ਅਣਗੌਲਿਆ ਕਰ ਦਿੰਦੇ ਹਾਂ, ਪਰ ਅਜਿਹੀ ਗਲਤੀ ਤੁਹਾਨੂੰ ਭਾਰੀ ਪੈ ਸਕਦੀ ਹੈ। ਟ੍ਰੈਫਿਕ ਨਿਯਮਾਂ ਅਨੁਸਾਰ, ਐਮਰਜੈਂਸੀ ਸੇਵਾਵਾਂ ਵਾਲੇ ਵਾਹਨਾਂ ਨੂੰ ਪਹਿਲ ਦੇਣੀ ਜ਼ਰੂਰੀ ਹੈ।
ਮੋਟਰ ਵਾਹਨ ਐਕਟ ਦੇ ਤਹਿਤ ਐਂਬੂਲੈਂਸ (Ambulance) ਮਰੀਜ਼ ਦੀ ਜਾਨ ਬਚਾਉਣ ਲਈ।ਫਾਇਰ ਬ੍ਰਿਗੇਡ (Fire Brigade) ਅੱਗ ਬੁਝਾਉਣ ਲਈ।ਪੁਲਿਸ ਵਾਹਨ (Police Vehicles) ਕਾਨੂੰਨ ਵਿਵਸਥਾ ਅਤੇ ਸੁਰੱਖਿਆ ਲਈ। ਵਾਹਨਾਂ ਨੂੰ ਐਮਰਜੈਂਸੀ ਵਾਹਨ ਮੰਨਿਆ ਗਿਆ ਹੈ । ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਤੁਸੀਂ ਕਿਸੇ ਐਮਰਜੈਂਸੀ ਵਾਹਨ ਨੂੰ ਰਾਹ ਨਹੀਂ ਦਿੰਦੇ ਹੋ, ਤਾਂ ਇਹ ਮੋਟਰ ਵਾਹਨ ਐਕਟ 1988 ਦੀ ਧਾਰਾ 194E ਦੀ ਉਲੰਘਣਾ ਹੈ। ਅਜਿਹਾ ਕਰਨ 'ਤੇ ਤੁਹਾਨੂੰ ₹10,000/- ਰੁਪਏ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਏਸੀਪੀ ਗੁਰਦੇਵ ਸਿੰਘ ਨੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਦੀ ਜਾਨ ਬਚਾਉਣ ਲਈ ਹਰ ਸੈਕਿੰਡ ਕੀਮਤੀ ਹੁੰਦਾ ਹੈ। ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ ਅਤੇ ਐਮਰਜੈਂਸੀ ਵਾਹਨਾਂ ਨੂੰ ਤੁਰੰਤ ਸਾਈਡ ਦੇ ਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਓ।