ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਕੂੜੇ ਕਾਰਨ ਬਿਮਾਰੀਆਂ ਫੈਲਣ ਪ੍ਰਤੀ ਚਿੰਤਾ ਜਾਹਰ
ਅਸ਼ੋਕ ਵਰਮਾ
ਬਠਿੰਡਾ, 17 ਮਈ 2026 : ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ ਡਾ ਅਜੀਤਪਾਲ ਸਿੰਘ ਨੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਅੰਦਰ ਥਾਂ ਥਾਂ ਸੜਕਾਂ ਗਲੀਆਂ ਤੇ ਮੁਹਲਿਆਂ ਚ ਕੂੜੇ ਦੇ ਢੇਰ ਲੱਗਣ ਕਾਰਨ ਗੰਭੀਰ ਬਿਮਾਰੀਆਂ ਫੈਲਣ ਦੇ ਖਤਰੇ ਬਾਰੇ ਸੁਚੇਤ ਕਰਦਿਆਂ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਹੈ l ਉਹਨਾਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੌਰਾਨ ਗੰਭੀਰ ਬਿਮਾਰੀਆਂ ਫੈਲਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਉਹਨਾਂ ਨਗਰ ਨਿਗਮ ਚੋਣਾਂ ਲਈ ਵੋਟਾਂ ਮੰਗਣ ਲਈ ਆਉਣ ਵਾਲਿਆਂ ਨੂੰ ਸਵਾਲ ਕਰਨ ਦਾ ਸੱਦਾ ਵੀ ਦਿੱਤਾ।ਇਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਤੋਂ ਪੰਜਾਬ ਭਾਰ ਚ ਸਫਾਈ ਕਰਮਚਾਰੀਆਂ ਦੀ ਹੜਤਾਲ ਪ੍ਰਤੀ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਦੀ ਬੇਰੁਖੀ ਚੱਲ ਰਹੀ ਹੈ l ਮਿਉਂਸਪਲ ਮੁਲਾਜਮਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਾ ਹਾਕਮਾਂ ਦਾ ਸਵਿੰਧਾਨਕ ਫਰਜ਼ ਬਣਦਾ ਹੈ ਜੋ ਨਿਭਾਇਆ ਨਹੀਂ ਜਾ ਰਿਹਾ l ਉਹਨਾਂ ਕਿਹਾ ਕਿ ਵੋਟ ਮੰਗਣ ਆਉਂਦੇ ਉਮੀਦਵਾਰਾਂ ਨੂੰ ਘੇਰ ਕੇ ਸੁਆਲ ਪੁੱਛਣਾ ਚਾਹੀਦਾ ਹੈ ਸਾਡੇ ਸਾਰੇ ਸ਼ਹਿਰੀਆਂ ਨੂੰ ਕਿ ਸਫਾਈ ਕਰਮਚਾਰੀਆਂ ਨੂੰ ਠੇਕੇ ਤੇ ਰੱਖ ਕੇ ਨਿਗੁਣੀਆਂ ਤਨਖਾਹਾਂ ਦਿੰਦੇ ਰਹਿਣ ਕਾਰਨ ਹੀ ਹੜਤਾਲ ਦੀ ਨੌਬਤ ਆਈ ਹੈ l ਪੱਕੇ ਕਾਮੇ ਇਉਂ ਨਹੀਂ ਭਰਤੀ ਕੀਤੇ ਜਾਂਦੇ ? ਸਾਰੇ ਘਰਾਂ ਤੋਂ ਕੂੜਾ ਚੁੱਕਣ ਦੇ ਰੈਗੂਲਰ ਪੈਸੇ ਉਗਰਾਹੇ ਜਾਣ ਦੇ ਬਾਵਜੂਦ ਸ਼ਹਿਰ ਕਿਉਂ ਕੂੜੇ ਦੇ ਢੇਰਾਂ ਚ ਬਦਲ ਗਿਆ ਹੈ l
- Download Babushahi App
-
-