ਸ਼ੱਕੀ ਵਿਅਕਤੀ ਪਿਸਤੋਲ ਸਮੇਤ ਗ੍ਰਿਫਤਾਰ
ਪੁਲਿਸ ਨੂੰ ਹਥਿਆਰਾਂ ਦਾ ਸਮਗਲਰ ਹੋਣ ਦੀ ਦਾ ਸ਼ੱਕ
ਰੋਹਿਤ ਗੁਪਤਾ
ਬਟਾਲਾ , 6 ਦਸੰਬਰ 2025 :
ਪੁਲਿਸ ਜਿਲਾ ਬਟਾਲਾ ਤਹਿਤ ਬੱਸ ਸਟੈਂਡ ਬਟਾਲਾ ਦੀ ਚੌਂਕੀ ਪੁਲਿਸ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਪਿੱਛਾ ਕਰਕੇ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਇੱਕ ਪਿਸਤੌਲ ਤੇ ਮੈਗਜ਼ੀਨ ਤੇ ਜਿੰਦਾ ਕਰ ਉਸ ਬਰਾਮਦ ਤਾਂ ਹੋਏ ਹੀ ਹਨ ਨਾਲ ਹੀ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਿਰਫਤਾਰ ਕੀਤਾ ਗਿਆ ਨੌਜਵਾਨ ਕਤਲ ਦੀ ਇੱਕ ਵਾਰਦਾਤ ਅਤੇ ਹਥਿਆਰਾਂ ਦੀ ਸਮਗਲਿੰਗ ਵਿੱਚ ਵੀ ਸ਼ਾਮਿਲ ਹੈ । ਬੱਸ ਸਟੈਂਡ ਦੇ ਚੌਂਕੀ ਇੰਚਾਰਜ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਹੈਂਡਲਾ ਤੋਂ ਅਜਿਹੇ ਸਬੂਤ ਮਿਲੇ ਹਨ ਕਿ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਸ਼ੱਕੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੈ।ਇਸਦੇ ਹਰੀਕੇ ਦੇ ਕਿਸੇ ਵਿਅਕਤੀ ਨਾਲ ਸਬੰਧ ਹਨ ਜਿਸ ਕੋਲੋਂ ਇਹ ਹਥਿਆਰ ਵਗੈਰਾ ਲੈਂਦਾ ਹੈ ਅਤੇ ਬਰਾਮਦ ਪਿਸਤੋਲ ਵੀ ਇਸ ਵੱਲੋਂ ਉਸ ਕੋਲੋਂ ਹੀ ਲਈ ਗਈ ਸੀ। ਇਸ ਨੇ ਜਲੰਧਰ ਰੋਡ ਤੋਂ ਨਾਕਾ ਵੇਖ ਕੇ ਗਲੀ ਰਾਹੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬੱਸ ਸਟੈਂਡ ਦੀ ਪੁਲਿਸ ਪਹਿਲਾਂ ਇਸ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਹੀ ਇਸ ਦਾ ਪਿੱਛਾ ਕਰ ਰਹੀ ਸੀ ਅਤੇ ਭੱਜਣ ਦੀ ਕੋਸ਼ਿਸ਼ ਕਰਦਿਆਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।