ਸਮਾਜ ਸੇਵੀ ਗੁਰਮੀਤ ਸਿੰਘ ਮਾਨ ਵੱਲੋਂ ਬੱਲ੍ਹੋ ਦੇ ਥਾਪਰ ਮਾਡਲ ਛੱਪੜ ਦੇ ਨਿਰਮਾਣ ਕਾਰਜਾਂ ਦਾ ਜਾਇਜਾ
ਅਸ਼ੋਕ ਵਰਮਾ
ਰਾਮਪੁਰਾ ਫੂਲ, 30 ਅਪ੍ਹੈਲ 2026 : ਤਰਨਜੋ਼ਤ ਵੈਲਫੇਅਰ ਸੁਸਾਇਟੀ ਬੱਲ੍ਹੋ ਦੇ ਸਰਪ੍ਰਸਤ ਅਤੇ ਉੱਘੇ ਕਾਰੋਬਾਰੀ ਗੁਰਮੀਤ ਸਿੰਘ ਮਾਨ ਨੇ ਪਿੰਡ ਦੇ ਥਾਪਰ ਮਾਡਲ ਛੱਪੜ ਦੇ ਚੱਲੇ ਰਹੇ ਲਾਈਨਿੰਗ ਕਾਰਜਾਂ ਦਾ ਜਾਇਜਾ ਲਿਆ । ਇਸ ਦੋਰਾਨ ਉਨਾਂ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਪਰਖਿਆ ਅਤੇ ਇਸ ਨੂੰ ਪਿੰਡ ਦੀ ਨੁਹਾਰ ਬਦਲਣ ਵਾਲਾ ਅਹਿਮ ਪ੍ਰੋਜੈਕਟ ਦੱਸਿਆ । ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਕਰਨਾ ਸਰਕਾਰ ਦੀ ਪਹਿਲ ਹੈ , ਤਾਂ ਜ਼ੋ ਪੇਡੂ ਖੇਤਰ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ ਸੁਥਰਾ ਬਣਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਦਮ ਸਦਕਾ ਪਿੰਡ ਦੇ ਛੱਪੜਾਂ ਦੀ ਕਾਇਆ ਕਲਪ ਹੋ ਰਹੀ ਹੈ ।
ਗੁਰਮੀਤ ਸਿੰਘ ਮਾਨ ਨੇ ਪੰਚਾਇਤ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਥਾਪਰ ਮਾਡਲ ਤਕਨੀਕ ਨਾਲ ਛੱਪੜ ਦਾ ਪਾਣੀ ਸਾਫ ਹੋ ਕੇ ਕਿਸਾਨਾਂ ਦੇ ਖੇਤਾਂ ਨੂੰ ਸਿੰਚਾਈ ਲਈ ਵਰਤਿਆ ਜਾ ਸਕੇਗਾ ਅਤੇੇ ਗੰਦੀ ਬੁਦਬੂ ਤੋ ਲੋਕਾਂ ਨੁੰ ਛੁਟਕਾਰਾ ਮਿਲੇਗਾ ਤੇ ਬਿਮਾਰੀਆਂ ਫੈਲਣ ਦਾ ਖਤਰਾਂ ਘਟੇਗਾ । ਸਰਪੰਚ ਅਮਰਜੀਤ ਕੌਰ ਕਿਹਾ ਕਿ ਪੰਜਾਬ ਸਰਕਾਰ ਤੇ ਤਰਨਜੋਤ ਵੈਲਫੇਅਰ ਸੁਸਾਇਟੀ ਵੱਲੋ ਵਿਕਾਸ ਕਾਰਜਾਂ ਦੇ ਕੰਮਾ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ,ਜਿਸ ਸਦਕਾ ਪਿੰਡ ਦੇ ਥਾਪਰ ਮਾਡਲ ਛੱਪੜ ਦੇ ਨਿਰਮਾਣ ਕੀਤਾ ਜਾ ਰਿਹਾ ਹੈ । ਉਨਾ ਕਿਹਾ ਕਿ ਛੱਪੜ ਦੇ ਚਾਰੇ ਪਾਸੇ ਇੰਟਰਲੋਕਿੰਗ ਟਾਇਲਾਂ ਲਗਾਕੇ ਇੱਕ ਆਧੁਨਿਕ ਸੈਰਗਾਹ ਬਣਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਬੈਠਣ ਲਈ ਸੁੰਦਰ ਹੱਟ ਦਾ ਨਿਰਮਾਣ ਕੀਤਾ ਜਾਵੇਗਾ ਜੋ ਪਿੰਡ ਦੇ ਲੋਕਾਂ ਲਈ ਇੱਕ ਵਧੀਆ ਮੰਨੋਰੰਜਨ ਦਾ ਸਾਧਨ ਹੋਵੇਗਾ । ਇਸ ਮੋਕੇ ਸੰਸਥਾ ਦਾ ਪ੍ਰਧਾਨ ਕਰਮਜੀਤ ਸਿੰਘ ,ਸਰਪੰਚ ਅਮਰਜੀਤ ਕੌਰ ,ਭੁਪਿੰਦਰ ਸਿੰਘ ਜਟਾਣਾ , ਪਰਮਜੀਤ ਸਿੰਘ ਭੁੱਲਰ , ਕਰਮਜੀਤ ਸਿੰਘ ਪੰਚ ਅਤੇ ਰੇਸ਼ਮ ਸਿੰਘ ਹਾਜ਼ਰ ਸਨ ।
Click to Follow Babushahi Facebook page →