ਸਫਾਈ ਪੱਖੋ ਨੰਬਰ ਇੱਕ ਬਣਾਇਆ ਜਾ ਸਕਦੈ ਮੋਹਾਲੀ ਸ਼ਹਿਰ- ਧਨੋਆ
ਸਫਾਈ ਇਕੱਲੀ ਸਰਕਾਰ ਦੀ ਹੀ ਨਹੀ ਲੋਕਾ ਦੀ ਵੀ ਜਿੰਮੇਵਾਰੀ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 13 ਅਗਸਤ 2025 - ਸਫਾਈ ਅਪਣਾਉ ਡਾਕਟਰੀ ਬਿੱਲ ਘਟਾਉ ਦੇ ਬੈਨਰ ਹੇਠ ਸਹਿਰੀਆ ਨੂੰ ਮੁਹਿਮ ਚਲਾਉਣ ਦੀ ਲੋੜ। ਇੰਦੌਰ ਸਹਿਰ ਦੀ ਜਗਾ ਮੋਹਾਲੀ ਸਹਿਰ ਵੀ ਦੇਸ ਵਿੱਚ ਨੰਬਰ ਇੱਕ ਦੀ ਪੁਜੀਸਨ ਲੈ ਸਕਦਾ ਹੈ। ਬਸਰਤੇ ਪਰਸਾਸਨ ਅਤੇ ਲੋਕ ਰਲਕੇ ਇਸ ਵਾਸਤੇ ਕੰਮ ਕਰਨ।
ਲੋਕਾ ਦੀ ਜਾਗਰੂਕਤਾ ਅਤੇ ਸਹਿਯੋਗ ਤੋ ਬਿਨਾ ਇਹ ਸੰਭਵ ਹੀ ਨਹੀ ਹੋ ਸਕਦਾ। ਇਹ ਵਿਚਾਰ ਦਰਸਾਉਦੇ ਹੋਏ ਸਤਵੀਰ ਸਿੰਘ ਧਨੋਆ ਪਰਧਾਨ ਪੰਜਾਬੀ ਵਿਰਸਾ ਸਭਿਆਚਾਰਕ, ਵੈਲਫੇਅਰ ਸੁਸਾਇਟੀ ਅਤੇ ਸਾਬਕਾ ਕੌਸਲਰ ਨੇ ਕਿਹਾ ਕਿ ਉਹ ਇਸ ਕੰਮ ਨੂੰ ਸਿਰੇ ਚੜਾਉਣ ਹਿੱਤ ਆਪਣੇ ਸਾਥੀਆ ਨਾਲ ਮਿਲਕੇ ਪਰਸਾਸਨ ਨਾਲ ਤਾਲ ਮੇਲ ਕਰਨਗੇ। ਅਤੇ ਇਸ ਦੇ ਨਾਲ ਨਾਲ ਲੋਕਾ ਨੂ ਵੀ ਘਰ ਘਰ ਜਾਕੇ ਆਪਣੇ ਆਲੇ ਦੁਆਲੇ ਦੀ ਵੀ ਸਫਾਈ ਰੱਖਣ ਵਾਸਤੇ ਪਰੇਰਿਤ ਕਰਨਗੇ। ਉਹਨਾ ਕਿਹਾ ਕਿ ਘਰਾ ਦੇ ਨਾਲ ਨਾਲ ਆਲੇ ਦੁਆਲੇ ਦੀ ਸਫਾਈ ਵੀ ਉਨੀ ਹੀ ਜਰੂਰੀ ਹੈ।
ਜਿੰਨੀ ਆਪਣੇ ਘਰਾ ਦੀ ਸਫਾਈ। ਕਿਉਕਿ ਅਸੀ ਅਤੇ ਸਾਡੇ ਬੱਚਿਆ ਨੇ ਕੰਮਾ ਕਾਰਾ ਵਾਸਤੇ ਜਿਆਦਾ ਸਮਾ ਬਾਹਰ ਹੀ ਬਿਤਾਉਣਾ ਹੁੰਦਾ ਹੈ। ਸਾਰਾ ਆਲਾ ਦੁਆਲਾ ਸਾਫ ਹੋਣ ਨਾਲ ਹੀ ਸਰੀਰ ਆਰੋਗ ਰਹਿ ਸਕੇਗਾ। ਅਤੇ ਸਾਡੇ ਸਾਰਿਆ ਦੇ ਡਾਕਟਰੀ ਬਿੱਲ ਘੱਟ ਜਾਣਗੇ। ਧਨੋਆ ਜਿਹੜੇ ਅੱਜ ਕੱਲ ਨਿਉਜੀਲੈਡ ਆਏ ਹੋਏ ਹਨ ਉਹਨਾ ਇਸ ਮਕਸਦ ਹਿੱਤ ਜਾਣਕਾਰੀ ਲੈਣ ਵਾਸਤੇ ਔਕਲੈਡ (ਨਿਉਜੀਲੈਡ) ਦੇ ਮੇਅਰ ਅਤੇ ਮੈਬਰ ਪਾਰਲੀਮੈਟ ਨਾਲ ਮੀਟਿੰਗ ਕਰਕੇ ਸਹਿਰ ਦੀ ਉੱਤਮ ਸਫਾਈ ਸਬੰਧੀ ਜਾਣਕਾਰੀ ਹਾਸਿਲ ਕੀਤੀ।
ਉਹਨਾ ਕਿਹਾ ਕਿ ਮੋਹਾਲੀ ਯੋਜਨਾਬੱਧ ਤਰੀਕੇ ਨਾਲ ਵਸਿਆ ਹੋਇਆ ਆਧੁਨਿਕ ਸਹਿਰ ਹੈ। ਇਸ ਦੇ ਬਾਵਜੂਦ ਇਹ ਸਫਾਈ ਪੱਖੋ ਬਹੁਤ ਪਿੱਛੇ ਹੈ। ਨਿੱਤ ਦਿਨ ਹੋਰ ਨਿਘਾਰ ਵੱਲ ਜਾ ਰਿਹਾ ਹੈ। ਅਜਿਹਾ ਕੋਈ ਏਰੀਆ ਨਹੀ ਬਚਿਆ ਜਿੱਥੇ ਸਥਾਈ ਤੌਰ ਤੇ ਗੰਦਗੀ ਦੇ ਢੇਰ ਨਾ ਹੋਣ। ਸਾਡੀ ਸਾਰਿਆ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਘਰਾ ਤੋ ਹੀ ਗਿੱਲਾ ਕੂੜਾ,ਸੁੱਕਾ ਕੂੜਾ ਅਤੇ ਹੋਰ ਵੇਸਟੇਜ ਅਲੱਗ ਅਲੱਗ ਡਸਟਬਿਨ ਵਿੱਚ ਪਾਕੇ ਕੂੜਾ ਇਕੱਠਾ ਕਰਨ ਵਾਲਿਆ ਨੂੰ ਦਿੱਤਾ ਜਾਵੇ। ਕਾਰਪੋਰੇਸਪਨ ਦੀ ਕੂੜਾ ਇਕੱਠਾ ਕਰਨ ਵਾਲੇ ਸਿਸਟਮ ਤੇ ਹਰ ਵੇਲੇ ਤਿੱਖੀ ਨਜਰ ਹੋਣੀ ਚਾਹੀਦੀ ਹੈ। ਜਰਾ ਜਿੰਨੀ ਵੀ ਕੋਤਾਹੀ ਦਾ ਨੋਟਿਸ ਲੈਣਾ ਚਾਹੀਦਾ ਹੈ।
ਕਾਰਪੋਰੇਸਨ ਇਹ ਯਕੀਨੀ ਬਣਾਵੇ ਕਿ ਵੱਖ ਕੀਤਾ ਹੋਇਆ ਗਾਰਬੇਜ ਸਹੀ ਤਰੀਕੇ ਨਾਲ ਤਹਿ ਕੀਤੇ ਪੁਆਇੰਟ ਤੇ ਪਹੁੰਚ ਰਿਹਾ ਹੈ। ਗਲਤ ਢੰਗ ਨਾਲ ਕੂੜਾ ਸੁੱਟਣ ਵਾਲਿਆ ਨੂੰ ਜੁਰਮਾਨੇ ਹੋਣੇ ਚਾਹੀਦੇ ਹਨ। ਕੰਪੋਸਟਿੰਗ ਅਤੇ ਰੀਸਾਇਕਲ ਸਿਸਟਮ ਆਧੁਨਿਕ ਹੋਣ ਜਿੱਥੇ ਵੱਧ ਤੋ ਵੱਧ ਹਫਤੇ ਦੇ ਸਮੇ ਵਿੱਚ ਗਾਰਬੇਜ ਤੋ ਊਰਜਾ, ਖਾਦ, ਗੱਤੇ ਆਦਿ ਦੀ ਸਹੀ ਪਰੋਸੈਸਿੰਗ ਹੋਵੇ। ਉਪਰੰਤ ਤਿਆਰ ਖਾਦ ਆਦਿ ਖਪਤਕਾਰ ਨੂੰ ਨਿਰਧਾਰਤ ਕੀਮਤ ਤੇ ਉਪਲੱਬਧ ਕਰਵਾ ਦਿੱਤੀ ਜਾਵੇ।
ਇਸ ਤਰਾ ਕਰਨ ਨਾਲ ਸਹਿਰ ਵਿੱਚ ਲੱਗੇ ਕੂੜੇ ਦੇ ਢੇਰ ਪੂਰਨ ਰੂਪ ਵਿੱਚ ਖਤਮ ਹੋਣਗੇ। ਗਾਰਬੇਜ ਤੋ ਤਿਆਰ ਕੀਤੀ ਖਾਦ ਦੀ ਵਰਤੋ ਨਾਲ ਕਿਸਾਨਾ ਦੀ ਰਸਾਇਣਕ ਖਾਦਾ ਤੇ ਨਿਰਭਰਤਾ ਵੀ ਘੱਟ ਜਾਵੇਗੀ। ਇਸ ਸਾਰੇ ਵਰਤਾਰੇ ਨੂੰ ਸੁਚਾਰੂ ਅਤੇ ਨਿਯਮਤ ਰੱਖਣ ਹਿੱਤ ਸਹਿਰ ਦੀਆ ਭਲਾਈ ਸੰਸਥਾਵਾ ਦੀ ਨਿਸਕਾਮ ਮਦਦ ਵੀ ਲੲਈ ਜਾ ਸਕਦੀ ਹੈ। ਸੜਕਾ,ਬਜਾਰ,ਪਾਰਕ,ਸਕੂਲਾ,ਖਾਲੀ ਜਗਾਵਾ ਸਮੇਤ ਪੂਰਾ ਆਲਾ ਦੁਆਲਾ ਸਾਫ ਅਤੇ ਹਰਿਆਲੀ ਭਰਭੂਰ ਹੋਵੇਗਾ ਤਾ ਸਾਡੇ ਸਾਰਿਆ ਦੇ ਡਾਕਟਰੀ ਬਿੱਲ ਅੱਧੇ ਰਹਿ ਜਾਣਗੇ।
ਧਨੋਆ ਨੇ ਮਾਣਯੋਗ ਡਿਪਟੀ ਕਮਿਸਨਰ, ਨਗਰ ਨਿਗਮ ਕਮਿਸਨਰ,ਗਮਾਡਾ ਅਧਿਕਾਰੀਆ ਸਮੇਤ ਸਾਰੇ ਕੌਸਲਰ, ਸਹਿਰ ਦੀਆ ਸਮੂਹ ਭਲਾਈ ਸੰਸਥਾਵਾ ਅਤੇ ਸਹਿਰੀਆ ਨੂੰ ਅਪੀਲ ਕੀਤੀ ਕਿ ਸਾਰੇ ਰਲ ਮਿਲ ਕੇ ਆਪਣੇ ਸਹਿਰ ਨੂੰ ਸਫਾਈ ਪੱਖੋ ਬਿਹਤਰ ਬਣਾਉਣ ਹਿੱਤ ਯੋਗਦਾਨ ਪਾਉਣ, ਤਾਂ ਜੋ ਮੋਹਾਲੀ ਸਹਿਰ ਦਾ ਬਿਹਤਰ ਸਫਾਈ ਸਿਸਟਮ ਪੰਜਾਬ ਵਾਸਤੇ ਰੋਲ ਮਾਡਲ ਬਣ ਸਕੇ।