ਸਕੂਲ ਆਫਤ ਪ੍ਰਬੰਧਕ ਯੋਜਨਾ ਵਿਸ਼ੇ ਤਹਿਤ ਹੋਇਆ ਸੈਮੀਨਾਰ
ਰੋਹਿਤ ਗੁਪਤਾ
ਬਟਾਲਾ, 18 ਦਸੰਬਰ
ਸਥਾਨਿਕ ਸਿਵਲ ਡਿਫੈਂਸ ਵਲੋ ਜ਼ਿਲਾ ਕਮਾਂਡਰ ਪੰਜਾਬ ਹੋਮ ਗਾਰਡਜ਼ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਸਟੋਰ ਸੁਪਰਡੈਂਟ, ਸਿਵਲ ਡਿਫੈਂਸ ਬਟਾਲਾ ਦੀ ਅਗਵਾਈ ‘ਚ ਵਾਰਡਨ ਸਰਵਿਸ, ਪੋਸਟ ਨੰ. 8 ਵਲੋਂ ਸਕੂਲ ਆਫਤ ਪ੍ਰਬੰਧਕ ਯੋਜਨਾ ਵਿਸ਼ੇ ‘ਤੇ ਸੈਮੀਨਾਰ ਐਫ.ਐਮ. ਮਾਨ ਸਿਲਵਰ ਕਰੀਕ ਸਕੂਲ ਵਿਖੇ ਲਗਾਇਆ ਗਿਆ। ਜਿਸ ਵਿਚ ਸਾਰੇ ਅਧਿਆਪਕਾਂ ਨੇ ਹਿੱਸਾ ਲਿਆ।
ਇਸੇ ਮੌਕੇ ਸਭ ਤੋ ਪਹਿਲਾ ਦਸੰਬਰ 1995 ਚ’ ਵਾਪਰੇ ਦਰਦਨਾਕ ਤੇ ਭਿਆਨਕ ਅੱਗਜਨੀ ਹਾਦਸੇ ਵਿਚ ਵਿਛੜ ਗਏ ਸਕੂਲੀ ਬੱਚਿਆਂ ਤੇ ਹੋਰਨਾਂ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਦਿੱਤੀ ਉਪਰੰਤ ਪੋਸਟ ਵਾਰਡ ਹਰਬਖਸ਼ ਸਿੰਘ ਵਲੋਂ ਸਕੂਲ ਆਫਤ ਪ੍ਰਬੰਧਕ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਹਰੇਕ ਸਕੂਲ ਲਈ ਕਿਉ ਜਰੂਰੀ ਹੈ, ਆਫਤ ਕਦੀ ਵੀ ਹਮੇਸ਼ਾਂ ਦਸ ਕੇ ਨਹੀ ਆਉਦੀ ਜੇਕਰ ਪਹਿਲਾਂ ਤਿਆਰੀ ਕੀਤੀ ਹੋਵੇਗੀ ਭਾਵ ਮੋਕ ਡਰਿਲਾਂ ਕੀਤੀਆਂ ਹੋਣਗੀਆਂ ਤਾਂ ਕਿਸੇ ਵੀ ਨੁਕਸਾਨ ਨੂੰ ਘੱਟ ਜਰੂਰ ਕੀਤਾ ਜਾ ਸਕਦਾ ਹੈ। ਜੇਕਰ ਅਣਗੈਲੀ ਕਾਰਣ ਕੋਈ ਘਟਨਾ ਵਾਪਰ ਜਾਵੇ ਤਾਂ ਤੁਰੰਤ ਸਹਾਇਤਾ ਲਈ 112 ਨੰਬਰ ਤੇ ਸੰਪਰਕ ਕਰੋ।
ਇਸ ਮੌਕੇ ਪ੍ਰਿੰਸੀਪਲ ਹਰਜਾਪ ਕੌਰ, ਕਪਿਲ ਸ਼ਰਮਾਂ, ਨੀਲਮ, ਸਪਨਾ, ਸੁਮੀਤ, ਸਿਮਰਨਜੀਤ, ਰੇਨੂੰ, ਅਮਰਦੀਪ, ਰੇਸ਼ਮ, ਸੁਖਵਿੰਦਰ, ਚਰਨਜੀਤ, ਉਪਮਨਦੀਪ ਤੇ ਚਰਨਜੀਤ ਸਿੰਘ ਹਾਜ਼ਰ ਸਨ।